ਚੰਡੀਗੜ੍ਹ: ਹਰਿਆਣਾ ਵਿੱਚ ਬੀਤੀ ਦੇਰ ਰਾਤ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਹੋਇਆ। ਸੂਬੇ ਵਿੱਚ ਸਤਾਰਾਂ ਆਈ.ਪੀ.ਐਸ. ਅਤੇ ਤਿੰਨ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਏ.ਡੀ.ਜੀ.ਪੀ., ਆਈ.ਜੀ. ਅਤੇ ਡੀ.ਆਈ.ਜੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਗੁਰੂਗ੍ਰਾਮ ਕਮਿਸ਼ਨਰ ਵਿਕਾਸ ਅਰੋੜਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸ਼ਿਬਾਸ ਕਵੀਰਾਜ ਹੁਣ ਗੁਰੂਗ੍ਰਾਮ ਦੇ ਨਵੇਂ ਕਮਿਸ਼ਨਰ ਹੋਣਗੇ।













