Home ਦੇਸ਼ ਸੱਤ ਨਿਆਂਇਕ ਅਧਿਕਾਰੀਆਂ ਨੇ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਚੁੱਕੀ ਸਹੁੰ

ਸੱਤ ਨਿਆਂਇਕ ਅਧਿਕਾਰੀਆਂ ਨੇ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਚੁੱਕੀ ਸਹੁੰ

0

ਨਵੀਂ ਦਿੱਲੀ: ਅੱਜ ਸੱਤ ਨਿਆਂਇਕ ਅਧਿਕਾਰੀਆਂ ਨੇ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ, ਜਿਸ ਨਾਲ ਅਦਾਲਤ ਵਿੱਚ ਜੱਜਾਂ ਦੀ ਕੁੱਲ ਗਿਣਤੀ 50 ਹੋ ਗਈ ਹੈ। ਚੀਫ਼ ਜਸਟਿਸ ਡੀ.ਕੇ ਉਪਾਧਿਆਏ ਨੇ ਜਸਟਿਸ ਨਿਵੇਦਿਤਾ ਅਨਿਲ ਸ਼ਰਮਾ, ਨਿਸ਼ਾ ਸਹਾਏ ਸਕਸੈਨਾ, ਸੰਜੇ ਸ਼ਰਮਾ, ਭਰਤ ਪਰਾਸ਼ਰ, ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਨੂੰ ਸਹੁੰ ਚੁਕਾਈ। ਇਹ ਸਾਰੇ ਪਹਿਲਾਂ ਇੱਥੋਂ ਦੀ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਜੁਡੀਸ਼ੀਅਲ ਅਫ਼ਸਰ ਵਜੋਂ ਕੰਮ ਕਰ ਰਹੇ ਸਨ। ਸਹੁੰ ਚੁੱਕ ਸਮਾਗਮ ਹਾਈ ਕੋਰਟ ਕੰਪਲੈਕਸ ਵਿੱਚ ਹੋਇਆ ਅਤੇ ਸਹੁੰ ਚੁਕਾਉਣ ਤੋਂ ਬਾਅਦ ਚੀਫ਼ ਜਸਟਿਸ ਨੇ ਨਵੇਂ ਜੱਜਾਂ ਨੂੰ ਵਧਾਈ ਦਿੱਤੀ।

ਜਸਟਿਸ ਸ਼ਰਮਾ ਅਤੇ ਸਕਸੈਨਾ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਜਦਕਿ ਬਾਕੀ ਪੰਜ ਨੇ ਹਿੰਦੀ ਵਿੱਚ ਸਹੁੰ ਚੁੱਕੀ। ਉਨ੍ਹਾਂ ਨੂੰ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਹੈ। ਸੁਪਰੀਮ ਕੋਰਟ ਕੌਲਿਜੀਅਮ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੇ 19 ਸਤੰਬਰ ਨੂੰ ਇਨ੍ਹਾਂ ਸੱਤ ਨਵੀਆਂ ਨਿਯੁਕਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਾਈ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਸੰਖਿਆ 60 ਹੈ ਅਤੇ ਇਨ੍ਹਾਂ ਸੱਤ ਨਵੀਆਂ ਨਿਯੁਕਤੀਆਂ ਨਾਲ ਮੌਜੂਦਾ ਗਿਣਤੀ 50 ਹੋ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version