Homeਖੇਡਾਂਅਜੀਤ ਅਗਰਕਰ ਦੀ ਅਗਵਾਈ ਵਾਲੀ ਸੀਨੀਅਰ ਪੁਰਸ਼ ਚੋਣ ਕਮੇਟੀ ਨੇ ਏਸ਼ੀਆ ਕੱਪ...

ਅਜੀਤ ਅਗਰਕਰ ਦੀ ਅਗਵਾਈ ਵਾਲੀ ਸੀਨੀਅਰ ਪੁਰਸ਼ ਚੋਣ ਕਮੇਟੀ ਨੇ ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਕੀਤਾ ਐਲਾਨ 

Sports News : ਅਜੀਤ ਅਗਰਕਰ ਦੀ ਅਗਵਾਈ ਵਾਲੀ ਸੀਨੀਅਰ ਪੁਰਸ਼ ਚੋਣ ਕਮੇਟੀ ਨੇ ਮੰਗਲਵਾਰ (19 ਅਗਸਤ) ਨੂੰ ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਉਪ-ਕਪਤਾਨ ਵਜੋਂ ਟੀਮ ਵਿੱਚ ਵਾਪਸ ਆਏ। ਸ਼੍ਰੇਅਸ ਅਈਅਰ ਅਤੇ ਯਸ਼ਸਵੀ ਜੈਸਵਾਲ ਨੂੰ ਮੌਕਾ ਨਹੀਂ ਮਿਲਿਆ। ਵਾਸ਼ਿੰਗਟਨ ਸੁੰਦਰ ਨੂੰ ਮੌਕਾ ਨਹੀਂ ਮਿਲਿਆ। ਉਹ ਇੰਗਲੈਂਡ ਵਿਰੁੱਧ ਟੀ-20 ਲੜੀ ਵਿੱਚ ਟੀਮ ਦਾ ਹਿੱਸਾ ਸਨ।

ਭਾਰਤ ਦੀ ਟੀ20 ਟੀਮ ਵਿੱਚ ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਦੀ ਟੀ20 ਵਰਲਡ ਕੱਪ 2024 ਦੇ ਬਾਅਦ ਵਾਪਸੀ ਹੋਈ ਹੈ। ਜਿਤੇਸ਼ ਸ਼ਰਮਾ ਨੂੰ ਦੂਜੇ ਵਿੱਕਟਕੀਪਰ ਵਜੋਂ ਚੁਣਿਆ ਗਿਆ ਹੈ। ਜੈਸਵਾਲ ਅਤੇ ਸੁੰਦਰ ਨੂੰ 5 ਸਟੈਂਡਬਾਈ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸਨਯਾਸ ਦੇ ਬਾਅਦ ਭਾਰਤ ਇਸ ਫਾਰਮੈਟ ਵਿੱਚ ਪਹਿਲੀ ਵਾਰੀ ਮਲਟੀ ਨੇਸ਼ਨ ਟ੍ਰੋਫੀ ਖੇਡੇਗਾ।

ਏਸ਼ੀਆ ਕੱਪ ਲਈ ਭਾਰਤੀ ਟੀਮ

ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਹਰਸ਼ਿਤ ਰਾਣਾ, ਰਿੰਕੂ ਸਿੰਘ।

ਸਟੈਂਡਬਾਏ ਖਿਡਾਰੀ

ਪ੍ਰਸਿਧੀ ਕ੍ਰਿਸ਼ਨਾ, ਵਾਸ਼ਿੰਗਟਨ ਸੁੰਦਰ, ਯਸ਼ਸਵੀ ਜੈਸਵਾਲ, ਰਿਆਨ ਪਰਾਗ, ਧਰੁਵ ਜੁਰੇਲ।

ਏਸ਼ੀਆ ਕੱਪ ਦਾ 2025 ਐਡੀਸ਼ਨ 9 ਤੋਂ 28 ਸਤੰਬਰ ਤੱਕ ਦੁਬਈ ਅਤੇ ਅਬੂ ਧਾਬੀ ਵਿੱਚ ਖੇਡਿਆ ਜਾਵੇਗਾ। ਕੁੱਲ ਅੱਠ ਟੀਮਾਂ, ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਸੰਯੁਕਤ ਅਰਬ ਅਮੀਰਾਤ, ਹਾਂਗ ਕਾਂਗ ਅਤੇ ਓਮਾਨ ਟੀ-20 ਫਾਰਮੈਟ ਵਿੱਚ ਹੋਣ ਵਾਲੇ ਏਸ਼ੀਆ ਕੱਪ 2025 ਵਿੱਚ ਹਿੱਸਾ ਲੈਣਗੀਆਂ।

ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦਾ ਸ਼ਡਿਊਲ

ਭਾਰਤ-ਯੂ.ਏ.ਈ (10 ਸਤੰਬਰ)।

ਭਾਰਤ-ਪਾਕਿਸਤਾਨ (14 ਸਤੰਬਰ)।

ਭਾਰਤ-ਓਮਾਨ (19 ਸਤੰਬਰ)

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments