Homeਦੇਸ਼ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਦਾ ਹੋਇਆ ਦੇਹਾਂਤ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਦਾ ਹੋਇਆ ਦੇਹਾਂਤ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਦਾ ਦੇਹਾਂਤ ਹੋ ਗਿਆ ਹੈ। ਮਲਹੋਤਰਾ ਪੰਜ ਵਾਰ ਸੰਸਦ ਮੈਂਬਰ ਅਤੇ ਦੋ ਵਾਰ ਵਿਧਾਇਕ ਰਹੇ ਸਨ। ਦਿੱਲੀ ਬੀ.ਜੇ.ਪੀ. ਦੇ ਵੱਡੇ ਆਗੂ ਮੰਨੇ ਜਾਂਦੇ ਸਨ। ਦਿੱਲੀ ਦੇ ਏਮਸ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਅੱਜ ਸਵੇਰੇ ਕਰੀਬ 6 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸਾਲ 2008 ਵਿੱਚ ਹੋਈ ਵਿਧਾਨ ਸਭਾ ਚੋਣ ਵਿੱਚ ਉਨ੍ਹਾਂ ਨੂੰ ਬੀਜੇਪੀ ਵੱਲੋਂ ਸੀਐਮ ਉਮੀਦਵਾਰ ਬਣਾਇਆ ਗਿਆ ਸੀ। 1999 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਚੋਣਾਂ ਵਿੱਚ ਹਰਾਇਆ ਸੀ। ਡਾ. ਮਨਮੋਹਨ ਸਿੰਘ ਨੂੰ ਇਸ ਚੋਣ ਵਿੱਚ ਕਰੀਬ 30 ਹਜ਼ਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੀਕੇ ਮਲਹੋਤਰਾ ਨੂੰ 2,61,230 ਵੋਟਾਂ, ਅਤੇ ਮਨਮੋਹਨ ਨੂੰ 2,31,231 ਵੋਟਾਂ ਮਿਲੀਆਂ ਸਨ।

ਦਿੱਲੀ ਵਿੱਚ ਭਾਜਪਾ ਨੂੰ ਸਥਾਪਿਤ ਕਰਨ ਵਿੱਚ ਵਿਜੇ ਕੁਮਾਰ ਮਲਹੋਤਰਾ, ਕੇਦਾਰ ਨਾਥ ਸਾਹਨੀ ਅਤੇ ਮਦਨ ਲਾਲ ਖੁਰਾਨਾ ਦੀ ਤਿੱਕੜੀ ਦੀ ਵੱਡੀ ਭੂਮਿਕਾ ਮੰਨੀ ਜਾਂਦੀ ਰਹੀ ਹੈ। ਵਿਜੇ ਕੁਮਾਰ ਮਲਹੋਤਰਾ ਜਨਸੰਘ ਦੇ ਦੌਰ ਤੋਂ ਹੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ ਕੰਮ ਕਰਦੇ ਰਹੇ ਸਨ। ਮਲਹੋਤਰਾ ਇੱਕ ਬੇਦਾਗ ਅਤੇ ਸਾਫ਼ ਸੁਥਰੀ ਛਵੀ ਵਾਲਾ ਨੇਤਾ ਮੰਨਿਆ ਜਾਂਦਾ ਸੀ।

ਵਿਜੇ ਕੁਮਾਰ ਮਲਹੋਤਰਾ ਦਾ ਜਨਮ 3 ਦਸੰਬਰ, 1931 ਨੂੰ ਲਾਹੌਰ ਵਿੱਚ ਹੋਇਆ ਸੀ। ਲਾਹੌਰ ਉਸ ਸਮੇਂ ਭਾਰਤ ਦੇ ਪੰਜਾਬ ਸੂਬੇ ਦਾ ਹਿੱਸਾ ਸੀ। ਵਿਜੇ ਕੁਮਾਰ ਮਲਹੋਤਰਾ ਨੇ 1972 ਤੋਂ 1975 ਤੱਕ ਦਿੱਲੀ ਪ੍ਰਦੇਸ਼ ਜਨਸੰਘ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਉਹ 1977 ਤੋਂ 1980 ਅਤੇ 1980 ਤੋਂ 1984 ਤੱਕ ਦੋ ਵਾਰ ਭਾਰਤੀ ਜਨਤਾ ਪਾਰਟੀ, ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਚੁਣੇ ਗਏ। ਮਲਹੋਤਰਾ 1967 ਵਿੱਚ ਮੁੱਖ ਕਾਰਜਕਾਰੀ ਕੌਂਸਲਰ ਚੁਣੇ ਗਏ। 2004 ਦੀ ਚੋਣ ਵਿੱਚ ਉਹ ਭਾਜਪਾ ਦੇ ਇੱਕੋ ਇੱਕ ਆਗੂ ਸਨ ਜਿਨ੍ਹਾਂ ਨੂੰ ਲੋਕ ਸਭਾ ਚੋਣ ਵਿੱਚ ਜਿੱਤ ਮਿਲੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments