Home ਦੇਸ਼ PM ਮੋਦੀ ਦੇ ਜਨਮ ਦਿਨ ਮੌਕੇ SEMICON India 2026 ਦਾ ਆਗਾਜ਼

PM ਮੋਦੀ ਦੇ ਜਨਮ ਦਿਨ ਮੌਕੇ SEMICON India 2026 ਦਾ ਆਗਾਜ਼

0

ਨਵੀਂ ਦਿੱਲੀ: ਦੇਸ਼ ਵਿੱਚ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਉਦਯੋਗ ਨੂੰ ਲੈ ਕੇ ਹੋਣ ਵਾਲੇ ਵੱਡੇ ਸਮਾਗਮ SEMICON India 2026 ਦੀ ਸ਼ੁਰੂਆਤ 17 ਸਤੰਬਰ ਤੋਂ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਇਸ ਦੇ ਪੰਜਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ। ਤਿੰਨ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਗਮ 19 ਸਤੰਬਰ ਤੱਕ ਜਾਰੀ ਰਹੇਗਾ।

ਇਸ ਸਾਲ ਦੇ ਸਮਾਗਮ ਲਈ ‘Silicon to Systems: Building the Ecosystem’ ਨੂੰ ਥੀਮ ਬਣਾਇਆ ਗਿਆ ਹੈ। ਇਸ ਤਹਿਤ ਸੈਮੀਕੰਡਕਟਰ ਉਦਯੋਗ ਨਾਲ ਜੁੜੀ ਤਕਨਾਲੋਜੀ, ਨਿਰਮਾਣ, ਨਿਵੇਸ਼, ਨਵੀਨਤਾ ਅਤੇ ਹੁਨਰ ਵਿਕਾਸ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਜਾਵੇਗੀ।

600 ਤੋਂ ਵੱਧ ਪ੍ਰਦਰਸ਼ਕ ਹੋਣਗੇ ਸ਼ਾਮਲ

SEMICON India 2026 ਵਿੱਚ 600 ਤੋਂ ਵੱਧ ਪ੍ਰਦਰਸ਼ਕ ਆਪਣੀ ਭਾਗੀਦਾਰੀ ਦਰਜ ਕਰਵਾਉਣਗੇ। ਇਨ੍ਹਾਂ ਵਿੱਚ ਕਰੀਬ 300 ਅੰਤਰਰਾਸ਼ਟਰੀ ਕੰਪਨੀਆਂ ਵੀ ਸ਼ਾਮਲ ਹਨ। ਸਮਾਗਮ ਦੌਰਾਨ 150 ਤੋਂ ਵੱਧ ਬੁਲਾਰੇ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਮੰਚ ‘ਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਦੇ ਨਾਲ ਨਿਵੇਸ਼ਕ, ਨੀਤੀ ਨਿਰਮਾਤਾ, ਖੋਜਕਰਤਾ, ਸਟਾਰਟਅੱਪ, ਅਕਾਦਮਿਕ ਖੇਤਰ ਨਾਲ ਜੁੜੇ ਲੋਕ ਅਤੇ ਵਿਦਿਆਰਥੀ ਵੀ ਹਿੱਸਾ ਲੈਣਗੇ।

ਚਿੱਪ ਡਿਜ਼ਾਈਨ ਤੋਂ ਸਿਸਟਮ ਤੱਕ ਹੋਵੇਗੀ ਜਾਣਕਾਰੀ

ਇਸ ਵਾਰ ਪ੍ਰਦਰਸ਼ਨੀ ਵਿੱਚ ਸੈਮੀਕੰਡਕਟਰ ਖੇਤਰ ਦੀ ਪੂਰੀ ਵੈਲਿਊ ਚੇਨ ਨੂੰ ਇੱਕੋ ਮੰਚ ‘ਤੇ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਕੱਚੇ ਮਾਲ ਅਤੇ ਸੈਮੀਕੰਡਕਟਰ ਸਮੱਗਰੀ ਤੋਂ ਲੈ ਕੇ ਚਿੱਪ ਡਿਜ਼ਾਈਨ, ਨਿਰਮਾਣ, ਐਡਵਾਂਸਡ ਪੈਕੇਜਿੰਗ ਅਤੇ ਇਲੈਕਟ੍ਰਾਨਿਕ ਸਿਸਟਮ ਤੱਕ ਦੀ ਪ੍ਰਕਿਰਿਆ ਨੂੰ ਦਰਸਾਇਆ ਜਾਵੇਗਾ।

ਇਸੇ ਤਹਿਤ ‘Sand to Silicon to Systems’ ਵੈਲਿਊ ਚੇਨ ਐਕਸਪੀਰੀਅੰਸ ਵੀ ਖਿੱਚ ਦਾ ਕੇਂਦਰ ਰਹੇਗਾ। ਇਸ ਰਾਹੀਂ ਉਦਯੋਗ ਦੇ ਵੱਖ-ਵੱਖ ਪੜਾਵਾਂ ਨੂੰ ਇੱਕ ਹੀ ਥਾਂ ‘ਤੇ ਸਮਝਣ ਦਾ ਮੌਕਾ ਮਿਲੇਗਾ।

6 ਦੇਸ਼ਾਂ ਅਤੇ 12 ਸੂਬਿਆਂ ਦੇ ਪੈਵੇਲੀਅਨ

ਸਮਾਗਮ ਵਿੱਚ ਛੇ ਦੇਸ਼ਾਂ ਦੇ ਨਾਲ 12 ਸੂਬਿਆਂ ਦੇ ਪੈਵੇਲੀਅਨ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਸਟਾਰਟਅੱਪ ਅਤੇ ਇਨੋਵੇਸ਼ਨ ਸ਼ੋਕੇਸ, ਵਿਦਿਆਰਥੀਆਂ ਲਈ ਹੈਕਾਥੌਨ, ਵਰਕਫੋਰਸ ਡਿਵੈਲਪਮੈਂਟ ਪੈਵੇਲੀਅਨ ਅਤੇ ਮਹਿਲਾ ਲੀਡਰਸ਼ਿਪ ਨਾਲ ਸਬੰਧਤ ਫੋਰਮ ਵੀ ਕਰਵਾਏ ਜਾਣਗੇ।

40 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ

ਅਧਿਕਾਰਤ ਜਾਣਕਾਰੀ ਮੁਤਾਬਕ SEMICON India 2026 ਵਿੱਚ 40 ਤੋਂ ਵੱਧ ਦੇਸ਼ਾਂ ਦੇ ਡੈਲੀਗੇਸ਼ਨ ਸ਼ਾਮਲ ਹੋਣਗੇ। ਲਗਭਗ 15,000 ਵਰਗ ਮੀਟਰ ਖੇਤਰ ਵਿੱਚ ਲਗਾਈ ਜਾ ਰਹੀ ਇਸ ਪ੍ਰਦਰਸ਼ਨੀ ਵਿੱਚ ਸੈਮੀਕੰਡਕਟਰ ਉਦਯੋਗ ਨਾਲ ਜੁੜੀਆਂ ਕੰਪਨੀਆਂ ਅਤੇ ਸੰਸਥਾਵਾਂ ਆਪਣੀਆਂ ਤਕਨਾਲੋਜੀਆਂ ਤੇ ਹੱਲ ਪੇਸ਼ ਕਰਨਗੀਆਂ।

ਤਿੰਨ ਦਿਨਾਂ ਦੇ ਇਸ ਸਮਾਗਮ ਦੌਰਾਨ ਸੈਮੀਕੰਡਕਟਰ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ, ਨਿਵੇਸ਼, ਨਵੀਂ ਤਕਨਾਲੋਜੀ ਅਤੇ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨ ਵਰਗੇ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version