Homeਦੇਸ਼ਮਣੀਪੁਰ 'ਚ ਸੁਰੱਖਿਆ ਬਲਾਂ ਨੇ 27 ਵਿਸਫੋਟਕ ਯੰਤਰ (ਆਈ.ਈ.ਡੀ.) ਕੀਤੇ ਬਰਾਮਦ

ਮਣੀਪੁਰ ‘ਚ ਸੁਰੱਖਿਆ ਬਲਾਂ ਨੇ 27 ਵਿਸਫੋਟਕ ਯੰਤਰ (ਆਈ.ਈ.ਡੀ.) ਕੀਤੇ ਬਰਾਮਦ

ਇੰਫਾਲ: ਮਣੀਪੁਰ ਦੇ ਕਮਜੋਂਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਠ ਕਿਲੋਮੀਟਰ ਲੰਬੀ ਸੜਕ ਦੇ ਨਾਲ ਲਗਾਏ ਗਏ 27 ਵਿਸਫੋਟਕ ਯੰਤਰ (ਆਈ.ਈ.ਡੀ.) ਬਰਾਮਦ ਕੀਤੇ ਹਨ। ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।

ਭਾਰਤੀ ਫੌਜ ਦੇ ਬੰਬ ਨਿਰੋਧਕ ਦਸਤੇ ਨੇ ਸ਼ੰਗਖਲੋਕ-ਪਿਲੋਂਗ ਸੜਕ ‘ਤੇ ਮਿਲੇ ਇਨ੍ਹਾਂ ਵਿਸਫੋਟਕ ਯੰਤਰਾਂ ਨੂੰ ਨਕਾਰਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਅਸਾਮ ਰਾਈਫਲਜ਼ ਅਤੇ ਭਾਰਤੀ ਫੌਜ ਦੇ ਬੰਬ ਨਿਰੋਧਕ ਦਸਤੇ ਨੇ ਕਾਮਜੋਂਗ ਜ਼ਿਲ੍ਹੇ ‘ਚ ਅੱਠ ਕਿਲੋਮੀਟਰ ਲੰਬੇ ਰਸਤੇ ‘ਤੇ 27 ਆਈ.ਈ.ਡੀ. ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ।

ਇਹ ਰਸਤਾ ਮਿਆਂਮਾਰ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਦੂਰ-ਦੁਰਾਡੇ ਪਿਲੋਂਗ ਪਿੰਡ ਦੇ ਕੋਲ ਹੈ। 24 ਸਤੰਬਰ ਨੂੰ ਸ਼ੱਕੀ ਅੱਤਵਾਦੀਆਂ ਨੇ ਪਿਲਾਂਗ ਪਿੰਡ ਨੇੜੇ ਤੰਗਖੁਲ ਨਾਗਾ ਭਾਈਚਾਰੇ ਦੇ ਚਾਰ ਨਾਗਰਿਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਮੁਹਿੰਮ 4 ਤੋਂ 7 ਅਕਤੂਬਰ ਤੱਕ ਚਲਾਈ ਗਈ ਸੀ। ਪਹਾੜੀ ਸੜਕ ‘ਤੇ ਝਾੜੀਆਂ ਵਿਚਕਾਰ ਵਿਸਫੋਟਕ ਯੰਤਰ ਲੁਕਾਏ ਗਏ ਸਨ। ਇਨ੍ਹਾਂ ਨੂੰ ਲੱਭਣ ਲਈ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਵੀ ਲਈ ਗਈ ਹੈ।

ਆਸਾਮ ਰਾਈਫਲਜ਼ ਨੇ ਬੀਤੀ ਰਾਤ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਸਮੇਂ ਸਿਰ ਕਾਰਵਾਈ ਨੇ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਅਤੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments