ਮਣੀਪੁਰ: ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਜਬਰਦਸਤੀ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ । ਪੁਲਿਸ ਦੇ ਇੱਕ ਬਿਆਨ ਅਨੁਸਾਰ, ਪਾਬੰਦੀਸ਼ੁਦਾ ਸੰਗਠਨ ਦੇ ਇੱਕ ਮੈਂਬਰ ਨੂੰ ਬੀਤੇ ਦਿਬ ਪੁੰਡੋਂਗਬਮ ਮਖਾ ਲੀਕਾਈ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਉਸੇ ਦਿਨ, ਲਮਲਾਈ ਪੁਲਿਸ ਸਟੇਸ਼ਨ ਅਧੀਨ ਚਾਨਾ ਮਾਇਆ ਲੀਕਾਈ ਖੇਤਰ ਵਿੱਚ ਇੱਕ ਰਿਹਾਇਸ਼ ਤੋਂ ਇੱਕ ਹੋਰ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਕਿਹਾ, “ਰਾਜ ਵਿੱਚ ਜਬਰਦਸਤੀ ਵਸੂਲੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਫੜਨ ਲਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਵਿਆਪਕ ਸਤਰ ‘ਤੇ ਤਲਾਸ਼ੀ ਅਭਿਆਨ , ਘੇਰਾਬੰਦੀ ਅਤੇ ਖੋਜ ਅਭਿਆਨ ਜਾਰੀ ਹੈ । ਇਸ ਦੌਰਾਨ, ਸੁਰੱਖਿਆ ਬਲਾਂ ਨੇ ਬੀਤੇ ਦਿਨ ਤੇਂਗਨੋਪਾਲ ਜ਼ਿਲ੍ਹੇ ਦੇ ਸੈਵੋਮ ਰਿਜ ਦੇ ਇੱਕ ਜੰਗਲੀ ਖੇਤਰ ਤੋਂ ਹਥਿਆਰਾਂ, ਗੋਲਾ ਬਾਰੂਦ ਅਤੇ ਆਈ.ਈ.ਡੀ. ਦਾ ਇੱਕ ਜ਼ਖੀਰਾ ਬਰਾਮਦ ਕੀਤਾ।
ਪੁਲਿਸ ਨੇ ਦੱਸਿਆ , “ਨੌਂ-ਐਮ.ਐਮ ਦੀ ਚਾਰ ਪਿਸਤੌਲ, 12 ਆਈ.ਈ.ਡੀ., ਕੱਪੜੇ ਅਤੇ ਵਰਦੀਆਂ, ਜਿਨ੍ਹਾਂ ਵਿੱਚ ਦੋ ਲੜਾਕੂ ਜੈਕਟਾਂ ਅਤੇ ਇੱਕ ਟੋਪੀ ਸ਼ਾਮਲ ਹੈ, ਬਰਾਮਦ ਕੀਤੀਆਂ ਗਈਆਂ। ਆਈ.ਈ.ਡੀ. ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ,”। ਦੋ ਸਾਲ ਪਹਿਲਾਂ ਨਸਲੀ ਹਿੰਸਾ ਭੜਕਣ ਤੋਂ ਬਾਅਦ ਤੋਂ ਹੀ ਸੁਰੱਖਿਆ ਬਲ ਮਣੀਪੁਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਮਈ 2023 ਤੋਂ ਲੈ ਕੇ ਹੁਣ ਤੱਕ ਮੀਤੇਈ ਅਤੇ ਕੁਕੀ-ਜ਼ੋ ਸਮੂਹਾਂ ਵਿਚਕਾਰ ਨਸਲੀ ਝੜਪਾਂ ਵਿੱਚ 260 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।











