ਭਾਰਤ ਦੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਅੱਜ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਬੋਇੰਗ 787-8 ਜਹਾਜ਼ ਹਾਦਸੇ ਦੀ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ। ਜਿਸ ਵਿੱਚ ਕਾਫੀ ਖੁਲਾਸੇ ਹੋਏ ਹਨ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣ ਟੇਕਆਫ ਦੇ ਕੁਝ ਸਕਿੰਟਾਂ ਵਿੱਚ ਹੀ ਬੰਦ ਹੋ ਗਏ ਸਨ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਸੌਖੇ ਸ਼ਬਦਾ ਵਿੱਚ ਕਹਿ ਸਕਦੇ ਹਾਂ ਕਿ ਜਦੋਂ ਟੇਕਆਫ ਕੀਤਾ ਮਤਲਬ ਕਿ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਕੁੱਝ ਸਕਿੰਟਾਂ ਬਾਅਦ ਦੋਵਾਂ ਇੰਜਣਾਂ ਦੀ ਪਾਵਰ ਅਚਾਨਕ ਘੱਟ ਗਈ। ਜਦੋਂ ਦੋਵੇਂ ਇੰਜਣਾਂ ਨੂੰ ਕੁਝ ਸਕਿੰਟਾਂ ਲਈ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਸਥਿਰ ਨਹੀਂ ਹੋ ਸਕੇ ਅਤੇ ਪੂਰੀ ਤਰ੍ਹਾਂ ਬੰਦ ਹੋ ਗਏ।
ਉਡਾਣ ਦੌਰਾਨ ਜਹਾਜ਼ ਦੀ ਗਤੀ 180 ਨਾਟਸ (ਲਗਭਗ 333 ਕਿਲੋਮੀਟਰ ਪ੍ਰਤੀ ਘੰਟਾ) ਤੱਕ ਪਹੁੰਚ ਗਈ ਸੀ। ਉਸੇ ਸਮੇਂ ਦੋਵਾਂ ਇੰਜਣਾਂ ਦੇ ਫਿਊਲ ਕੱਟਆਫ ਸਵਿੱਚ ‘RUN’ ਤੋਂ ‘CUTOFF’ ਸਥਿਤੀ ਵਿੱਚ ਚਲੇ ਗਏ, ਜਿਸ ਨਾਲ ਇੰਜਣਾਂ ਨੂੰ ਫਿਊਲ ਮਿਲਣਾ ਬੰਦ ਹੋ ਗਿਆ ਅਤੇ ਉਹ ਬੰਦ ਹੋ ਗਏ।
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਫਿਊਲ ‘CUTOFF’ ਸਵਿੱਚ ਪਾਇਲਟ ਦੁਆਰਾ ਗਲਤੀ ਨਾਲ ਦਬਾ ਦਿੱਤੇ ਗਏ ਸਨ ਜਾਂ ਕਿਸੇ ਟੈਕਨੀਕਲ ਖ਼ਰਾਬੀ ਕਾਰਨ ਆਪਣੇ ਆਪ ਟ੍ਰਿਗਰ ਹੋਏ ਸਨ। ਜਾਂਚਕਰਤਾ ਇਸ ਸਮੇਂ ਇਸ ਬਿੰਦੂ ਦਾ ਵਿਸਥਾਰ ਨਾਲ ਅਧਿਐਨ ਕਰ ਰਹੇ ਹਨ ਅਤੇ ਇਸ ਦੌਰਾਨ ਹੋਰ ਵੀ ਕਈ ਗੱਲਾਂ ਸਾਹਮਣੇ ਆ ਸਕਦੀਆਂ ਹਨ।











