Homeਪੰਜਾਬਲੁਧਿਆਣਾ ਦੇ ਲਾਡੋਵਾਲ ਖੇਤਰ ’ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਦੀਆਂ...

ਲੁਧਿਆਣਾ ਦੇ ਲਾਡੋਵਾਲ ਖੇਤਰ ’ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਲੁਧਿਆਣਾ : ਲੁਧਿਆਣਾ ਦੇ ਲਾਡੋਵਾਲ ਖੇਤਰ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦੇ ਅਨੁਸਾਰ, ਇਲਾਕੇ ਦੀ ਬਿਜਲੀ ਸਪਲਾਈ ਦੁਪਹਿਰ ਲਗਭਗ 2 ਵਜੇ ਬੰਦ ਹੋਈ ਸੀ, ਪਰ ਲਗਭਗ 10 ਘੰਟੇ ਲੱਗ ਜਾਣ ਦੇ ਬਾਅਦ ਵੀ ਇਸ ਬਹਾਲ ਨਹੀਂ ਕੀਤਾ ਗਿਆ।

ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਬਿਜਲੀ ਨਾ ਆਉਣ ਦੇ ਕਾਰਨ ਘਰਾਂ ਵਿੱਚ ਹਨੇਰਾ ਛਾਂ ਗਿਆ ਹੈ। ਭਿਆਨਕ ਗਰਮੀ ਅਤੇ ਨਮੀ ਦੇ ਵਿਚਕਾਰ ਲੋਕਾਂ ਦਾ ਘਰਾਂ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਮਜਬੂਰਨ ਕਈ ਪਰਿਵਾਰ ਆਪਣੇ ਘਰਾਂ ਦੇ ਬਾਹਰ ਬੈਠਕੇ ਬਿਜਲੀ ਬਹਾਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਜਦੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਇਸ ਸਮੇਂ ਹੜਤਾਲ ‘ਤੇ ਹੈ। ਅਧਿਕਾਰੀਆਂ ਦੇ ਅਨੁਸਾਰ, ਇਸ ਵੇਲੇ ਸਿਰਫ਼ ਦੋ ਕਰਮਚਾਰੀ ਡਿਊਟੀ ‘ਤੇ ਮੌਜੂਦ ਹਨ, ਜਦੋਂ ਕਿ ਬਾਕੀ ਕਰਮਚਾਰੀ ਹੜਤਾਲ ‘ਤੇ ਹਨ। ਕਰਮਚਾਰੀਆਂ ਦੀ ਕਮੀਂ ਦੇ ਕਾਰਨ ਖਰਾਬੀ ਨੂੰ ਸਮੇਂ ’ਤੇ ਠੀਕ ਨਹੀਂ ਕੀਤਾ ਜਾ ਸਕਦਾ।

ਇਲਾਕੇ ਦੇ ਵਸਨੀਕਾਂ ਨੇ ਬਿਜਲੀ ਵਿਭਾਗ ਤੋਂ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਨਾਲ ਘਰੇਲੂ ਕੰਮਾਂ ਦੇ ਨਾਲ-ਨਾਲ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments