Homeਪੰਜਾਬਪੰਜਾਬ 'ਚ 15 ਸਤੰਬਰ ਨੂੰ ਰਿਜ਼ਰਵ ਛੁੱਟੀ, ਜਾਣੋ ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ...

ਪੰਜਾਬ ‘ਚ 15 ਸਤੰਬਰ ਨੂੰ ਰਿਜ਼ਰਵ ਛੁੱਟੀ, ਜਾਣੋ ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ ਨਹੀਂ….

ਪੰਜਾਬ: ਪੰਜਾਬ ਸਰਕਾਰ ਵੱਲੋਂ 15 ਸਤੰਬਰ, ਮੰਗਲਵਾਰ ਨੂੰ ‘ਸੰਵਤਸਰੀ ਦਿਵਸ’ ਦੇ ਮੌਕੇ ’ਤੇ ਰਿਜ਼ਰਵ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਵਿੱਚ 15 ਸਤੰਬਰ ਨੂੰ ਰਿਜ਼ਰਵ ਛੁੱਟੀ ਵਜੋਂ ਸ਼ਾਮਲ ਕੀਤਾ ਗਿਆ ਹੈ।

ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਕੁੱਲ 27 ਰਿਜ਼ਰਵ ਛੁੱਟੀਆਂ ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਰਕਾਰੀ ਕਰਮਚਾਰੀ ਆਪਣੀ ਸਹੂਲਤ ਅਨੁਸਾਰ ਕੋਈ ਵੀ 2 ਰਿਜ਼ਰਵ ਛੁੱਟੀਆਂ ਲੈ ਸਕਦੇ ਹਨ।

ਛੁੱਟੀਆਂ ਦੀ ਸੂਚੀ ਵਿੱਚ ਸਤੰਬਰ ਮਹੀਨੇ ਦੀਆਂ ਹੋਰ ਤਾਰੀਖਾਂ ਵੀ ਸ਼ਾਮਲ ਹਨ। ਇਸ ਤਹਿਤ 20, 25 ਅਤੇ 28 ਸਤੰਬਰ ਨੂੰ ਵੀ ਰਿਜ਼ਰਵ ਛੁੱਟੀਆਂ ਦਰਜ ਕੀਤੀਆਂ ਗਈਆਂ ਹਨ।

 

ਹਾਲਾਂਕਿ, 15 ਸਤੰਬਰ ਦੀ ਛੁੱਟੀ ਨੂੰ ਲੈ ਕੇ ਇਹ ਗੱਲ ਸਪੱਸ਼ਟ ਹੈ ਕਿ ਇਹ ਗਜ਼ਟਿਡ ਜਾਂ ਸਰਕਾਰੀ ਤੌਰ ’ਤੇ ਲਾਜ਼ਮੀ ਛੁੱਟੀ ਨਹੀਂ ਹੈ, ਸਗੋਂ ਰਿਜ਼ਰਵ ਛੁੱਟੀ ਹੈ। ਇਸ ਲਈ ਆਮ ਤੌਰ ’ਤੇ ਸਕੂਲ, ਕਾਲਜ, ਦਫ਼ਤਰਾਂ ਨਾਲ ਜੁੜੇ ਕਮਰਸ਼ੀਅਲ ਯੂਨਿਟ ਅਤੇ ਹੋਰ ਅਦਾਰੇ ਆਪਣੇ ਨਿਰਧਾਰਤ ਸਮੇਂ ਮੁਤਾਬਕ ਖੁੱਲ੍ਹੇ ਰਹਿਣਗੇ।

ਇਸ ਤਰ੍ਹਾਂ 15 ਸਤੰਬਰ ਨੂੰ ਸਰਕਾਰੀ ਮੁਲਾਜ਼ਮਾਂ ਲਈ ਰਿਜ਼ਰਵ ਛੁੱਟੀ ਦੀ ਸਹੂਲਤ ਉਪਲਬਧ ਰਹੇਗੀ, ਪਰ ਇਸ ਨੂੰ ਪੰਜਾਬ ਵਿੱਚ ਸੂਬਾ ਪੱਧਰੀ ਜਨਤਕ ਛੁੱਟੀ ਨਹੀਂ ਮੰਨਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments