Homeਰਾਜਸਥਾਨਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਨੇ ਵਿੱਦਿਅਕ ਸੈਸ਼ਨ 2025-26 ਲਈ ਸਾਲਾਨਾ ਪ੍ਰੀਖਿਆਵਾਂ ਦੀਆਂ...

ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਨੇ ਵਿੱਦਿਅਕ ਸੈਸ਼ਨ 2025-26 ਲਈ ਸਾਲਾਨਾ ਪ੍ਰੀਖਿਆਵਾਂ ਦੀਆਂ ਤਰੀਕਾਂ ਕੀਤਾ ਐਲਾਨ

ਰਾਜਸਥਾਨ : ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ (RBSE) ਨੇ ਵਿੱਦਿਅਕ ਸੈਸ਼ਨ 2025-26 ਲਈ ਸਾਲਾਨਾ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ 10ਵੀਂ-12ਵੀਂ ਦੇ ਨਾਲ 9ਵੀਂ-11ਵੀਂ ਜਮਾਤਾਂ ਦਾ ਸ਼ਡਿਊਲ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਲੱਖਾਂ ਵਿਦਿਆਰਥੀਆਂ ਅਤੇ ਮਾਪਿਆਂ ਨੇ ਰਾਹਤ ਮਹਿਸੂਸ ਕੀਤੀ ਹੈ।

10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ 12 ਫਰਵਰੀ ਤੋਂ 12 ਮਾਰਚ ਤੱਕ

ਜਾਰੀ ਸ਼ਡਿਊਲ ਦੇ ਅਨੁਸਾਰ, 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 12 ਫਰਵਰੀ, 2026 ਤੋਂ 12 ਮਾਰਚ, 2026 ਤੱਕ ਆਯੋਜਿਤ ਕੀਤੇ ਜਾਣਗੇ। RBSE ਨੇ ਕਿਹਾ ਕਿ ਇਸ ਵਾਰ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਪਿਛਲੇ ਸੈਸ਼ਨਾਂ ਨਾਲੋਂ ਪਹਿਲਾਂ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ JEE, NEET ਅਤੇ CUET ਵਰਗੀਆਂ ਆਉਣ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਲਈ ਲੋੜੀਂਦਾ ਸਮਾਂ ਮਿਲ ਸਕੇ।

ਫਰਵਰੀ ਦੇ ਪਹਿਲੇ ਹਫ਼ਤੇ ਜਾਰੀ ਹੋਣਗੇ ਐਡਮਿਟ ਕਾਰਡ

ਬੋਰਡ ਦਾ ਕਹਿਣਾ ਹੈ ਕਿ ਸ਼ਡਿਊਲ ਪਹਿਲਾਂ ਰੱਖਣ ਨਾਲ ਮੁਲਾਂਕਣ ਦਾ ਕੰਮ ਸਮੇਂ ਸਿਰ ਪੂਰਾ ਹੋਵੇਗਾ ਅਤੇ ਨਤੀਜੇ ਵੀ ਜਲਦੀ ਜਾਰੀ ਕੀਤੇ ਜਾ ਸਕਣਗੇ। ਇਸ ਨਾਲ ਵਿਦਿਆਰਥੀਆਂ ਨੂੰ ਅਗਲੇ ਪੜਾਅ ਦੀ ਪਲੈਨਿੰਗ ਕਰਨ ਵਿੱਚ ਮਦਦ ਮਿਲੇਗੀ। RBSE ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਇਮਤਿਹਾਨ ਕੇਂਦਰਾਂ ਦੀ ਸੂਚੀ, ਟਾਈਮ ਟੇਬਲ ਅਤੇ ਐਡਮਿਟ ਕਾਰਡ ਜਾਰੀ ਕਰੇਗਾ।

9ਵੀਂ-11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 10 ਮਾਰਚ ਤੋਂ 25 ਮਾਰਚ ਤੱਕ

ਸਕੂਲ ਪੱਧਰ ‘ਤੇ ਹੋਣ ਵਾਲੀਆਂ 9ਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 10 ਮਾਰਚ ਤੋਂ 25 ਮਾਰਚ ਤੱਕ ਹੋਣਗੀਆਂ। ਬੋਰਡ ਨੇ ਸਾਰੇ ਸਕੂਲਾਂ ਨੂੰ ਹਦਾਇਤ ਦਿੱਤੀ ਹੈ ਕਿ ਫਰਵਰੀ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ ਅਤੇ ਪ੍ਰਸ਼ਨ ਪੱਤਰਾਂ ਅਤੇ ਉੱਤਰ ਪੱਤ੍ਰਿਕਾਵਾਂ ਦੀ ਗੁਪਤਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਵਿਦਿਆਰਥੀਆਂ ਦੇ ਲਈ ਸਲਾਹ

RBSE ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੂਰਾ ਸ਼ਡਿਊਲ RBSE ਦੀ ਅਧਿਕਾਰਤ ਵੈੱਬਸਾਈਟ ਤੋਂ ਵੇਖ ਲੈਣ ਅਤੇ ਆਪਣੀ ਤਿਆਰੀ ਸਮੇਂ ਸਿਰ ਸ਼ੁਰੂ ਕਰਨ। ਇਮਤਿਹਾਨਾਂ ਦਾ ਪ੍ਰੋਗਰਾਮ ਐਲਾਨੇ ਜਾਣ ਤੋਂ ਬਾਅਦ ਹੁਣ ਸੂਬੇ ਭਰ ਵਿੱਚ ਬੋਰਡ ਪ੍ਰੀਖਿਆਵਾਂ ਦਾ ਮਾਹੌਲ ਬਣਨ ਲੱਗਾ ਹੈ ਅਤੇ ਵਿਦਿਆਰਥੀ-ਮਾਪੇ ਦੋਵੇਂ ਨਵੀਆਂ ਤਾਰੀਖ਼ਾਂ ਤੋਂ ਸੰਤੁਸ਼ਟ ਦਿਖਾਈ ਦੇ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments