Sports News : ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 2026 ਸੀਜ਼ਨ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੂੰ ਮੁੱਖ ਕੋਚ ਵਜੋਂ ਦੁਬਾਰਾ ਨਿਯੁਕਤ ਕੀਤਾ ਹੈ। ਫਰੈਂਚਾਇਜ਼ੀ ਨੇ ਪੁਸ਼ਟੀ ਕੀਤੀ। ਸੰਗਾਕਾਰਾ, ਜਿਨ੍ਹਾਂ ਨੇ 2021 ਅਤੇ 2024 ਦੇ ਵਿਚਕਾਰ ਇਹ ਜ਼ਿੰਮੇਵਾਰੀ ਨਿਭਾਈ ਸੀ, ਨੂੰ ਪਿਛਲੇ ਸਾਲ ਕ੍ਰਿਕਟ ਡਾਇਰੈਕਟਰ ਬਣਾਇਆ ਗਿਆ ਸੀ। ਹੁਣ ਉਹ ਰਾਹੁਲ ਦ੍ਰਾਵਿੜ ਤੋਂ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ, ਜਿਨ੍ਹਾਂ ਨੇ ਦੂਜੇ ਕਾਰਜਕਾਲ ਵਿੱਚ ਆਈਪੀਐਲ 2025 ਸੀਜ਼ਨ ਪੂਰਾ ਕੀਤਾ ਸੀ।
ਕੋਚ ਵਜੋਂ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ, ਸੰਗਾਕਾਰਾ ਨੇ ਰਾਇਲਜ਼ ਦੇ ਇੱਕ ਹੋਰ ਫਾਈਨਲ ਵਿੱਚ ਪਹੁੰਚਣ ਦੇ ਲਈ 17 ਸਾਲਾਂ ਦੇ ਇੰਤਜ਼ਾਰ ਨੂੰ ਖਤਮ ਕੀਤਾ। ਹਾਲਾਂਕਿ, ਟੀਮ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਤੋਂ ਹਾਰ ਗਈ।
ਰਾਜਸਥਾਨ ਰਾਇਲਜ਼ ਦੇ ਮੁੱਖ ਮਾਲਕ ਮਨੋਜ ਬਡਾਲੇ ਨੇ ਅਗਲੇ ਸੀਜ਼ਨ ਵਿੱਚ ਵਧੇਰੇ ਸਰਗਰਮ ਅਹੁਦੇ ‘ਤੇ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਫਰੈਂਚਾਈਜ਼ੀ ‘ਤੇ ਸੰਗਾਕਾਰਾ ਦੇ ਪ੍ਰਭਾਵ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ, ‘ਸੰਗਾਕਾਰਾ ਦੀ ਮੁੱਖ ਕੋਚ ਵਜੋਂ ਵਾਪਸੀ ‘ਤੇ ਸਾਨੂੰ ਖੁਸ਼ੀ ਹੈ। ਟੀਮ ਨਾਲ ਉਨਾਂ ਦੀ ਸਹਿਜਤਾ, ਉਨਾਂ ਦੀ ਅਗਵਾਈ ਅਤੇ ਰਾਇਲਜ਼ ਸੱਭਿਆਚਾਰ ਦੀ ਡੂੰਘੀ ਸਮਝ ਨਿਰੰਤਰਤਾ ਅਤੇ ਸਥਿਰਤਾ ਦਾ ਸਹੀ ਸੰਤੁਲਨ ਲਿਆਉਂਦੀ ਹੈ। ਕੁਮਾਰ ‘ਤੇ ਇੱਕ ਆਗੂ ਦੇ ਰੂਪ ਵਿੱਚ ਸਾਡਾ ਹਮੇਸ਼ਾ ਪੂਰਾ ਭਰੋਸਾ ਰਿਹਾ ਹੈ। ਅਗਲੇ ਪੜਾਅ ‘ਚ ਪ੍ਰਵੇਸ਼ ਕਰਦੇ ਸਮੇਂ ਉਨਾਂ ਦੀ ਸਪੱਸ਼ਟਤਾ, ਧੀਰਜ ਅਤੇ ਕ੍ਰਿਕਟ ਦੀ ਸਮਝ ਬੇਹੱਦ ਮਹੱਤਵਪੂਰਨ ਹੋਵੇਗੀ।
ਰਾਇਲਜ਼ ਨੇ ਆਪਣੇ ਪਲੇਇੰਗ ਸਟਾਫ਼ ਵਿੱਚ ਵੀ ਬਦਲਾਅ ਕੀਤਾ ਹੈ, ਜਿਸ ਵਿੱਚ ਲੰਮੇ ਸਮੇਂ ਤੋਂ ਕਪਤਾਨ ਰਹੇ ਸੰਜੂ ਸੈਮਸਨ ਦੀ ਥਾਂ ਚੇਨਈ ਸੁਪਰ ਕਿੰਗਜ਼ ਤੋਂ ਰਵਿੰਦਰ ਜਡੇਜਾ ਅਤੇ ਸੈਮ ਕੁਰੇਨ ਨੂੰ ਸ਼ਾਮਲ ਕੀਤਾ ਗਿਆ ਹੈ।
