Home ਰਾਜਸਥਾਨ ਰਾਜਸਥਾਨ ‘ਚ ਪੰਜ ਵੱਡੀਆਂ ਭਰਤੀ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲੀਆਂ

ਰਾਜਸਥਾਨ ‘ਚ ਪੰਜ ਵੱਡੀਆਂ ਭਰਤੀ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲੀਆਂ

0

ਜੈਪੁਰ: ਰਾਜਸਥਾਨ ਵਿੱਚ ਸਰਕਾਰੀ ਨੌਕਰੀਆਂ ਲਈ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ (RSSB) ਨੇ ਪੰਜ ਵੱਡੀਆਂ ਭਰਤੀ ਪ੍ਰੀਖਿਆਵਾਂ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਸਾਂਝੀ ਯੋਗਤਾ ਪ੍ਰੀਖਿਆ (CET) ਵੀ ਸ਼ਾਮਲ ਹੈ। ਨਵਾਂ ਪ੍ਰੀਖਿਆ ਸ਼ਡਿਊਲ ਨਵੰਬਰ 2026 ਤੋਂ ਫਰਵਰੀ 2027 ਤੱਕ ਰਹੇਗਾ।

ਦਿੱਤੀ ਜਾਣਕਾਰੀ ਮੁਤਾਬਕ, ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਅਕਤੂਬਰ 2026 ਵਿੱਚ ਹੋਣ ਵਾਲੀਆਂ ਪੰਚਾਇਤ ਰਾਜ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਨ੍ਹਾਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ 50 ਲੱਖ ਤੋਂ ਵੱਧ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਸੋਧੇ ਸ਼ਡਿਊਲ ਅਨੁਸਾਰ ਟੀਚਿੰਗ ਐਸੋਸੀਏਟ (ਕੰਟਰੈਕਟ ਅਧਾਰਤ) ਭਰਤੀ ਲਈ 32 ਵਿਸ਼ਿਆਂ ਦੀਆਂ ਪ੍ਰੀਖਿਆਵਾਂ 17 ਨਵੰਬਰ ਤੋਂ 21 ਦਸੰਬਰ 2026 ਤੱਕ ਵੱਖ-ਵੱਖ ਤਰੀਕਾਂ ’ਤੇ ਕਰਵਾਈਆਂ ਜਾਣਗੀਆਂ। ਇਸ ਤੋਂ ਬਾਅਦ ਸੀਨੀਅਰ ਸੈਕੰਡਰੀ ਪੱਧਰ ਦੀ ਸਾਂਝੀ ਯੋਗਤਾ ਪ੍ਰੀਖਿਆ (CET) 1 ਤੋਂ 3 ਦਸੰਬਰ 2026 ਤੱਕ ਹੋਵੇਗੀ।

ਇਸੇ ਤਰ੍ਹਾਂ ਅੰਡਰਗ੍ਰੈਜੂਏਟ ਪੱਧਰ ਦੀ CET ਪ੍ਰੀਖਿਆ 16, 17 ਅਤੇ 18 ਜਨਵਰੀ 2027 ਨੂੰ ਹੋਣੀ ਹੈ। ਬਾਕੀ ਭਰਤੀ ਪ੍ਰੀਖਿਆਵਾਂ ਦੀਆਂ ਤਰੀਕਾਂ ਵੀ ਸੋਧੇ ਕੈਲੰਡਰ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਕੇਂਦਰ, ਐਡਮਿਟ ਕਾਰਡ ਅਤੇ ਹੋਰ ਹਦਾਇਤਾਂ ਲਈ RSSB ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਨਵੇਂ ਨੋਟਿਸਾਂ ਦੀ ਜਾਂਚ ਕਰਦੇ ਰਹਿਣ।

NO COMMENTS

LEAVE A REPLY

Please enter your comment!
Please enter your name here

Exit mobile version