ਰਾਜਸਥਾਨ : ਰਾਜਸਥਾਨ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੁਣ ਨਵਾਂ ਕਦਮ ਚੁੱਕਿਆ ਗਿਆ ਹੈ। ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਬਾਲਿਕਾ ਸਕੂਲਾਂ ਅਤੇ ਹੋਸਟਲਾਂ ਵਿੱਚ ਬਾਹਰੀ ਵਿਅਕਤੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ। ਇਸ ਹੁਕਮ ਤੋਂ ਬਾਅਦ ਹੁਣ ਲੜਕੀਆਂ ਦੇ ਸਕੂਲਾਂ ਅਤੇ ਹੋਸਟਲਾਂ ਵਿੱਚ ਸਿਰਫ਼ ਉਹੀ ਵਿਅਕਤੀ ਦਾਖਲ ਹੋ ਸਕਣਗੇ, ਜਿਨ੍ਹਾਂ ਦਾ ਨਾਮ ਪਹਿਲਾਂ ਹੀ ਵਿਦਿਆਰਥੀ ਦੇ ਸਰਪ੍ਰਸਤ ਜਾਂ ਨਿਗਰਾਨ ਵਜੋਂ ਰਜਿਸਟਰਡ ਹੈ। ਇਸ ਤੋਂ ਇਲਾਵਾ, ਕੋਈ ਵੀ ਵਿਅਕਤੀ ਲੜਕੀ ਨੂੰ ਉਸਦੇ ਮਾਪਿਆਂ ਦੀ ਜਾਣਕਾਰੀ ਤੋਂ ਬਿਨਾਂ ਨਹੀਂ ਮਿਲ ਸਕੇਗਾ।
ਔਰਤਾਂ ਨਾਲ ਹੋ ਰਹੇ ਅਪਰਾਧ
ਅੰਕੜਿਆਂ ਦੀ ਗੱਲ ਕਰੀਏ ਤਾਂ NCRB ਦੀ 2023 ਦੀ ਰਿਪੋਰਟ ਦੇ ਅਨੁਸਾਰ, ਰਾਜਸਥਾਨ ਵਿੱਚ ਔਰਤਾਂ ਦਾ ਅਪਮਾਨ ਕਰਨ ਜਾਂ ਹਮਲਾ ਕਰਨ ਦੇ ਕੁੱਲ 9,537 ਮਾਮਲੇ ਦਰਜ ਕੀਤੇ ਗਏ ਸਨ। ਅਗਵਾ ਦੇ ਕੁੱਲ 7,663 ਮਾਮਲੇ, ਬਲਾਤਕਾਰ ਦੇ 5,194 ਮਾਮਲੇ ਅਤੇ ਬਲਾਤਕਾਰ ਦੀ ਕੋਸ਼ਿਸ਼ ਦੇ 846 ਮਾਮਲੇ ਸਾਹਮਣੇ ਆਏ ਹਨ।
ਪ੍ਰਿੰਸੀਪਲਾਂ ਅਤੇ ਵਾਰਡਨਾਂ ਨੂੰ ਨਿਰਦੇਸ਼ ਜਾਰੀ
ਵਿਭਾਗ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਅਤੇ ਹੋਸਟਲ ਵਾਰਡਨਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਦੱਸਿਆ ਕਿ ਜਦੋਂ ਮੈ ਸਮਾਜਿਕ ਨਿਆਂ ਮੰਤਰੀ ਸੀ, ਤਾਂ ਉਨ੍ਹਾਂ ਨੇ ਸਮਾਜ ਭਲਾਈ ਹੋਸਟਲਾਂ ਵਿੱਚ ਵੀ ਅਜਿਹਾ ਹੀ ਨਿਯਮ ਲਾਗੂ ਕੀਤਾ ਸੀ।
ਮਿਲਣ ਵਾਲੀਆਂ ਦੀ ਫੋਟੋ ਵੀ ਹੋਵੇਗੀ ਜਮਾ
ਕੋਈ ਵੀ ਵਿਅਕਤੀ ਵਿਦਿਆਰਥਣ ਨੂੰ ਮਿਲਣ ਆਉਂਦਾ ਸੀ ਤਾਂ ਉਸਦਾ ਨਾਮ ਅਤੇ ਫੋਟੋ ਨਾਲ ਪਛਾਣ ਕੀਤੀ ਜਾਂਦੀ ਸੀ। ਨਾਮ ਅਤੇ ਫੋਟੋ ਦਾਖ਼ਲੇ ਵੇਲੇ ਹੀ ਰਜਿਸਟਰ ਕਰ ਲਏ ਜਾਂਦੇ ਸਨ। ਹੁਣ ਪ੍ਰਦੇਸ਼ ਦੇ ਸਾਰੇ ਸਕੂਲਾਂ ਅਤੇ ਹੋਸਟਲਾਂ ਵਿੱਚ ਲੜਕੀਆਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੈ।











