Home ਰਾਜਸਥਾਨ ਭਲਕੇ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਨਤੀਜਿਆਂ ਦਾ ਕਰੇਗਾ ਐਲਾਨ

ਭਲਕੇ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਨਤੀਜਿਆਂ ਦਾ ਕਰੇਗਾ ਐਲਾਨ

0

ਰਾਜਸਥਾਨ : ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ (RBSE) ਦੀ 10ਵੀਂ ਕਲਾਸ ਦੇ ਨਤੀਜਿਆਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਟਕਲਾਂ ਲੱਗ ਰਹੀਆਂ ਹਨ। ਦੋ ਵਾਰ ਦਾਅਵੇ ਕਰਨ ਤੋਂ ਬਾਅਦ ਵੀ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਗਿਆ। ਪਹਿਲਾਂ ਕਿਹਾ ਗਿਆ ਸੀ ਕਿ ਬੋਰਡ 20 ਮਾਰਚ ਨੂੰ ਨਤੀਜੇ ਐਲਾਨ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਫਿਰ 23 ਮਾਰਚ, ਸੋਮਵਾਰ ਦੀ ਮਿਤੀ ਤੈਅ ਕੀਤੀ ਗਈ ਪਰ ਤੈਅ ਤਾਰੀਖ ’ਤੇ ਵੀ ਨਤੀਜੇ ਜਾਰੀ ਨਹੀਂ ਹੋ ਸਕੇ। ਪਰ ਹੁਣ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਨੇ ਮਿਤੀ ਪੱਕੀ ਕਰ ਦਿੱਤੀ ਹੈ। ਇਹ ਦੱਸਿਆ ਗਿਆ ਹੈ ਕਿ 10ਵੀਂ ਬੋਰਡ ਅਤੇ ਪ੍ਰਵੇਸ਼ ਪ੍ਰੀਖਿਆਵਾਂ 2026 ਦਾ ਨਤੀਜਾ 24 ਮਾਰਚ, ਮੰਗਲਵਾਰ ਨੂੰ ਘੋਸ਼ਿਤ ਕਰ ਦਿੱਤਾ ਜਾਵੇਗਾ।

24 ਮਾਰਚ ਨੂੰ ਨਤੀਜਾ ਆਉਣ ਤੈਅ

ਹਾਲਾਂਕਿ, 24 ਮਾਰਚ ਨੂੰ ਨਤੀਜੇ ਕਦੋਂ ਜਾਰੀ ਕੀਤੇ ਜਾਣਗੇ, ਇਸ ਬਾਰੇ ਅਜੇ ਵੀ ਅਨਿਸ਼ਚਿਤਤਾ ਹੈ। ਬੋਰਡ ਪ੍ਰਸ਼ਾਸਨ ਨੇ ਅਜੇ ਤੱਕ ਨਤੀਜਿਆਂ ਦੇ ਸਮੇਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਬੋਰਡ ਨੇ ਨਤੀਜਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।

ਰਾਜਸਥਾਨ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 28 ਫਰਵਰੀ ਨੂੰ ਸਮਾਪਤ ਹੋ ਗਿਆ ਸਨ। ਇਸ ਵਾਰ ਪਰੀਖਿਆਂ ਵਿੱਚ ਲਗਭਗ 10 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਅਤੇ ਹਰ ਕੋਈ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਨਤੀਜਿਆਂ ਵਿੱਚ ਦੇਰੀ ਵਿਦਿਆਰਥੀਆਂ ਅਤੇ ਮਾਪਿਆਂ ਦੀ ਚਿੰਤਾ ਵਧਾਈ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version