Home ਹਰਿਆਣਾ ਭਲ਼ਕੇ ਹਰਿਆਣਾ, ਐਨ.ਸੀ.ਆਰ. ਤੇ ਦਿੱਲੀ ‘ਚ ਮੀਂਹ ਪੈਣ ਦੀ ਸੰਭਾਵਨਾ ਜਾਰੀ

ਭਲ਼ਕੇ ਹਰਿਆਣਾ, ਐਨ.ਸੀ.ਆਰ. ਤੇ ਦਿੱਲੀ ‘ਚ ਮੀਂਹ ਪੈਣ ਦੀ ਸੰਭਾਵਨਾ ਜਾਰੀ

0

ਹਿਸਾਰ: ਬੀਤੇ ਦਿਨ ਭਰ ਬੱਦਲ ਛਾਏ ਰਹਿਣ ਦੇ ਬਾਵਜੂਦ ਮੀਂਹ ਨਹੀਂ ਪਿਆ ਅਤੇ ਲੋਕ ਮੀਂਹ ਦੀਆਂ ਬੂੰਦਾਂ ਦੀ ਉਡੀਕ ਕਰਦੇ ਰਹੇ। ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਵੀ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਬਾਅਦ ਭਲਕੇ , 19 ਜੁਲਾਈ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਅਤੇ 20 ਜੁਲਾਈ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਰੋਹਤਕ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.1 ਡਿਗਰੀ ਵੱਧ ਸੀ। ਮੌਸਮ ਵਿਗਿਆਨੀ ਡਾ: ਚੰਦਰਮੋਹਨ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਮੌਸਮ ਬਦਲਦਾ ਰਿਹਾ। ਕੁਝ ਥਾਵਾਂ ‘ਤੇ ਹਲਕਾ ਮੀਂਹ ਵੀ ਪਿਆ । ਪਰ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਜਾਰੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਐਨ.ਸੀ.ਆਰ. ਵਿੱਚ ਮਾਨਸੂਨ ਕਮਜ਼ੋਰ ਬਣਿਆ ਹੋਇਆ ਹੈ। ਮਾਨਸੂਨ ਦੀ ਹਵਾ ਦੀ ਰਫ਼ਤਾਰ ਵੀ ਕਮਜ਼ੋਰ ਹੈ। ਲਗਾਤਾਰ ਦੱਖਣ-ਪੱਛਮੀ ਗਰਮ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ‘ਚ ਤੇਜ਼ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਮਾਨਸੂਨ ਦੀ ਕਮਜ਼ੋਰ ਸਥਿਤੀ ਅਗਲੇ ਦੋ-ਤਿੰਨ ਦਿਨਾਂ ਤੱਕ ਬਣੀ ਰਹੇਗੀ।

ਡਾ: ਚੰਦਰਮੋਹਨ ਅਨੁਸਾਰ ਭਲ਼ਕੇ , 19 ਜੁਲਾਈ ਤੋਂ ਬਾਅਦ ਹਰਿਆਣਾ, ਐਨ.ਸੀ.ਆਰ. ਅਤੇ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਲਕੇ , 19 ਜੁਲਾਈ ਤੋਂ ਹਰਿਆਣਾ ਦੇ ਉੱਤਰ-ਪੂਰਬੀ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਅਤੇ ਬੂੰਦਾ-ਬਾਂਦੀ ਸ਼ੁਰੂ ਹੋ ਸਕਦੀ ਹੈ। 20 ਜੁਲਾਈ ਦੀ ਸਵੇਰ ਤੋਂ ਹੋਰ ਮੀਂਹ ਪੈ ਸਕਦਾ ਹੈ। 20 ਤੋਂ 25 ਜੁਲਾਈ ਦੇ ਦੌਰਾਨ ਤੇਜ਼ ਹਵਾ , ਗਰਜ ਅਤੇ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਤੋਂ ਬਾਅਦ 27 ਤੋਂ 30 ਜੁਲਾਈ ਤੱਕ ਦੇ ਵਿਚਕਾਰ ਵੀ ਮੌਸਮ ਵਿੱਚ ਬਦਲਾਅ ਅਤੇ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ । ਜੁਲਾਈ ਦੇ ਤੀਜੇ ਅਤੇ ਚੌਥੇ ਹਫ਼ਤੇ ਵੀ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version