ਸ਼ਿਮਲਾ : ਮੌਸਮ ਵਿਭਾਗ ਨੇ ਅੱਜ ਸੂਬੇ ਦੇ ਦਰਮਿਆਨੇ ਅਤੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੇ ਆਸਾਰ ਜਤਾਏ ਹਨ।
ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨ ਮੌਸਮ ਦੇ ਰੁੱਖ ਵਿੱਚ ਬਦਲਾਵ ਆਇਆ। ਸਵੇਰ ਤੋਂ ਹੀ ਪ੍ਰਦੇਸ਼ ਦੇ ਬਹੁਤੇ ਇਲਾਕਿਆਂ ਵਿੱਚ ਬੱਦਲ ਛਾਏ ਰਹੇ। ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅੱਜ ਯਾਨੀ ਐਤਵਾਰ ਨੂੰ ਪ੍ਰਦੇਸ਼ ਦੇ ਦਰਮਿਆਨੇ ਅਤੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੇ ਆਸਾਰ ਜਤਾਏ ਹਨ। ਹਿਮਾਚਲ ਪ੍ਰਦੇਸ਼ ਵਿੱਚ ਰਾਤ ਅਤੇ ਸਵੇਰ ਵੇਲੇ ਤਾਪਮਾਨ ਵਿੱਚ ਗਿਰਾਵਟ ਜਾਰੀ ਹੈ। ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਪਾਣੀ ਜੰਮਣ ਲੱਗ ਗਿਆ ਹੈ।
ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਅਤੇ ਮੰਡੀ ਵਿੱਚ ਸੰਘਣੀ ਤੋਂ ਦਰਮਿਆਨੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਅਤੇ ਵਿਜ਼ੀਬਿਲਟੀ ਘਟਣ ਦਾ ਖ਼ਤਰਾ ਹੈ। ਮੌਸਮ ਵਿਭਾਗ ਨੇ ਸੋਮਵਾਰ ਤੋਂ ਅਗਲੇ ਸੱਤ ਦਿਨਾਂ ਤੱਕ ਬਹੁਤੇ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹਿਣ ਦਾ ਅੰਦਾਜ਼ਾ ਲਾਇਆ ਹੈ।
ਜ਼ਿਲਾ ਕੁੱਲੂ ਅਤੇ ਲਾਹੌਲ ਘਾਟੀ ਵਿੱਚ ਦੋ ਦਿਨਾਂ ਤੱਕ ਬਾਦਲ ਆਉਣ ਦੇ ਬਾਅਦ ਸ਼ਨੀਵਾਰ ਨੂੰ ਮੌਸਮ ਸਾਫ ਰਿਹਾ ਅਤੇ ਦਿਨ ਭਰ ਧੂਪ ਖਿੱਲੀ ਰਹੀ। ਮਨਾਲੀ-ਲੇਹ ਮਾਰਗ ‘ਤੇ ਸੱਤ ਦਸੰਬਰ ਤੱਕ ਵਾਹਨ ਜਾ ਸਕਣਗੇ, ਇਸ ਤੋਂ ਬਾਅਦ ਸਾਮਰਿਕ ਮਹੱਤਵ ਦਾ ਇਹ ਮਾਰਗ ਬੰਦ ਹੋ ਜਾਵੇਗਾ।
ਸ਼ਿਮਲਾ ‘ਚ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ, ਸੁੰਦਰਨਗਰ 2.0, ਭੁੰਤਰ 1.5, ਕਲਪਾ -0.6, ਧਰਮਸ਼ਾਲਾ 6.0, ਊਨਾ 5.9, ਨਾਹਨ 10.3, ਸੋਲਨ 3.0, ਬਿਲਾਸਪੁਰ 6.5, ਹਮੀਰਪੁਰ 3.2, ਕੁਕੁਮਸੇਰੀ, 24.5 ਅਤੇ 45.5 ਡਿਗਰੀ ਸੈਲਸੀਅਸ, ਦਰਜ ਕੀਤਾ ਗਿਆ।











