ਚੰਡੀਗੜ੍ਹ : ਗਰਮੀਆਂ ਦੇ ਮੌਸਮ ਵਿੱਚ ਵਧਦੀ ਭੀੜ ਨੂੰ ਦੇਖਦੇ ਹੋਏ ਅੰਬਾਲਾ ਮੰਡਲ ਨੇ ਸਮਰ ਸਪੈਸ਼ਲ ਰੇਲ ਗੱਡੀਆਂ ਦੇ ਗੇੜ ਵਧਾਉਣ ਦਾ ਫ਼ੈਸਲਾ ਲਿਆ ਹੈ। ਇਸ ਵਿੱਚ ਚੰਡੀਗੜ੍ਹ ਤੋਂ ਪਟਨਾ ਜਾਣ ਵਾਲੀ ਗੱਡੀ ਨੰਬਰ 04511-12 ਅਤੇ ਅੰਬਾਲਾ-ਮਊ ਦੇ ਵਿੱਚ ਚੱਲਣ ਵਾਲੀ ਗੱਡੀ ਨੰਬਰ 05301-02 ਦੇ ਗੇੜ ਹੁਣ 17 ਜੁਲਾਈ ਤੱਕ ਵਧਾ ਦਿੱਤੇ ਗਏ ਹਨ। ਚੰਡੀਗੜ੍ਹ-ਪਟਨਾ ਗੱਡੀ (04511-12) ਚੰਡੀਗੜ੍ਹ ਤੋਂ ਰਾਤ 11:35 ਵਜੇ ਚੱਲ ਕੇ ਅਗਲੇ ਦਿਨ ਰਾਤ 9:15 ਵਜੇ ਪਟਨਾ ਪਹੁੰਚੇਗੀ। ਇਹ ਟਰੇਨ ਹਰ ਵੀਰਵਾਰ ਚੰਡੀਗੜ੍ਹ ਤੋਂ ਅਤੇ ਸ਼ੁਕਰਵਾਰ ਨੂੰ ਪਟਨਾ ਤੋਂ ਰਾਤ 11 : 15 ਵਜੇ ਰਵਾਨਾ ਹੋਕੇ ਅਗਲੇ ਦਿਨ ਰਾਤ 9: 40 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਟਰੇਨ ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਸੀਵਾਨ, ਛਪਰਾ ਅਤੇ ਹਾਜੀਪੁਰ ਤੋਂ ਹੁੰਦੀ ਹੋਈ ਪਟਨਾ ਪਹੁੰਚੇਗੀ।
ਅੰਬਾਲਾ-ਮਾਊ ਸਪੈਸ਼ਲ ਟ੍ਰੇਨ
ਅੰਬਾਲਾ ਤੋਂ ਮਾਊ ਜਾਣ ਵਾਲੀ ਟ੍ਰੇਨ ਨੰਬਰ 05302 ਹਰ ਸ਼ੁੱਕਰਵਾਰ ਨੂੰ ਸਵੇਰੇ 1:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11 ਵਜੇ ਮਾਊ ਪਹੁੰਚੇਗੀ। ਜਦੋਂ ਕਿ ਮਾਊ ਤੋਂ ਅੰਬਾਲਾ ਜਾਣ ਵਾਲੀ ਟ੍ਰੇਨ ਨੰਬਰ 05301 ਹਰ ਵੀਰਵਾਰ ਨੂੰ ਸਵੇਰੇ 4 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12:30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਟ੍ਰੇਨ ਬੇਲਥਰਾ ਰੋਡ, ਭਟਨੀ, ਦੇਵਰੀਆ, ਗੋਰਖਪੁਰ, ਖਲੀਲਾਬਾਦ, ਬਸਤੀ, ਮਾਨਕਾਪੁਰ, ਗੋਂਡਾ, ਬੁਧਵਾਲ, ਸੀਤਾਪੁਰ, ਬਰੇਲੀ, ਮੁਰਾਦਾਬਾਦ, ਗਾਜ਼ੀਆਬਾਦ, ਦਿੱਲੀ, ਸੋਨੀਪਤ, ਪਾਣੀਪਤ ਅਤੇ ਕੁਰੂਕਸ਼ੇਤਰ ਹੁੰਦੇ ਹੋਏ ਅੰਬਾਲਾ ਪਹੁੰਚੇਗੀ। ਇਹ ਟ੍ਰੇਨ 17 ਜੁਲਾਈ ਤੱਕ ਚੱਲੇਗੀ।
ਧਨਬਾਦ-ਚੰਡੀਗੜ੍ਹ ਸਪੈਸ਼ਲ ਟ੍ਰੇਨ
ਟ੍ਰੇਨ ਨੰਬਰ 03311 ਧਨਬਾਦ ਤੋਂ ਚੰਡੀਗੜ੍ਹ ਦੇ ਲਈ 14 ਜੁਲਾਈ ਤੱਕ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਰਾਤ 11:50 ਵਜੇ ਚੱਲੇਗੀ ਅਤੇ ਤੀਜੇ ਦਿਨ ਸਵੇਰੇ 4:30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਟ੍ਰੇਨ 1431 ਕਿਲੋਮੀਟਰ ਦੀ ਦੂਰੀ 28 ਘੰਟੇ 40 ਮਿੰਟ ਵਿੱਚ ਤੈਅ ਕਰੇਗੀ। ਟ੍ਰੇਨ ਨੰਬਰ 03312 16 ਜੁਲਾਈ ਤੱਕ ਹਰ ਐਤਵਾਰ ਅਤੇ ਵੀਰਵਾਰ ਨੂੰ ਸਵੇਰੇ 6 ਵਜੇ ਚੰਡੀਗੜ੍ਹ ਤੋਂ ਧਨਬਾਦ ਲਈ ਚੱਲੇਗੀ ਅਤੇ ਅਗਲੇ ਦਿਨ ਸਵੇਰੇ 9 ਵਜੇ ਧਨਬਾਦ ਪਹੁੰਚੇਗੀ। ਇਹ ਟ੍ਰੇਨ ਚੰਡੀਗੜ੍ਹ, ਅੰਬਾਲਾ, ਪਾਣੀਪਤ, ਦਿੱਲੀ, ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ, ਗਿਆ, ਕੋਡਰਮਾ, ਪਾਰਸਨਾਥ ਅਤੇ ਗੋਮੋਹ ਜੰਕਸ਼ਨ ਰਾਹੀਂ ਧਨਬਾਦ ਪਹੁੰਚੇਗੀ।











