Homeਪੰਜਾਬਰੇਲਵੇ ਨੇ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਟਰੇਨਾਂ ਚਲਾਉਣ ਦਾ ਕੀਤਾ ਫ਼ੈਸਲਾ

ਰੇਲਵੇ ਨੇ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਟਰੇਨਾਂ ਚਲਾਉਣ ਦਾ ਕੀਤਾ ਫ਼ੈਸਲਾ

ਅੰਮ੍ਰਿਤਸਰ : ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ ਅੰਮ੍ਰਿਤਸਰ ਤੋਂ ਕੋਲਕਾਤਾ ਅਤੇ ਬਰੌਨੀ ਵਿਚਕਾਰ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਅੰਮ੍ਰਿਤਸਰ-ਕੋਲਕਾਤਾ-ਅੰਮ੍ਰਿਤਸਰ ਸਪੈਸ਼ਲ (04624/04623) ਤਹਿਤ ਟਰੇਨ ਨੰਬਰ 04624 ਅੰਮ੍ਰਿਤਸਰ ਤੋਂ ਕੋਲਕਾਤਾ ਲਈ 7 ਅਕਤੂਬਰ ਤੋਂ 25 ਨਵੰਬਰ ਤੱਕ ਹਰ ਬੁੱਧਵਾਰ ਨੂੰ ਚੱਲੇਗੀ। ਇਹ ਅੰਮ੍ਰਿਤਸਰ ਤੋਂ ਰਾਤ 8:10 ਵਜੇ ਰਵਾਨਾ ਹੋਵੇਗੀ ਅਤੇ 42 ਘੰਟੇ 50 ਮਿੰਟ ਬਾਅਦ ਦੁਪਹਿਰ 3 ਵਜੇ ਕੋਲਕਾਤਾ ਪਹੁੰਚੇਗੀ। ਇਸ ਦੇ ਬਦਲੇ ਟਰੇਨ ਨੰਬਰ 04623 ਕੋਲਕਾਤਾ ਤੋਂ 10 ਅਕਤੂਬਰ ਤੋਂ 28 ਨਵੰਬਰ ਤੱਕ ਹਰ ਸ਼ਨੀਵਾਰ ਸਵੇਰੇ 4:45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 9:05 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਸੇ ਤਰ੍ਹਾਂ ਅੰਮ੍ਰਿਤਸਰ-ਬਰੌਨੀ-ਅੰਮ੍ਰਿਤਸਰ ਸਪੈਸ਼ਲ (04668/04667) ਰੇਲਗੱਡੀ ਨੰਬਰ 04668 ਅੰਮ੍ਰਿਤਸਰ ਤੋਂ 4 ਅਕਤੂਬਰ ਤੋਂ 29 ਨਵੰਬਰ ਤੱਕ ਹਰ ਐਤਵਾਰ ਰਾਤ 8:10 ਵਜੇ ਰਵਾਨਾ ਹੋਵੇਗੀ ਅਤੇ 30 ਘੰਟੇ ਬਾਅਦ 2:10 ਵਜੇ ਬਰੌਨੀ ਪਹੁੰਚੇਗੀ। ਵਾਪਸੀ ਵਿੱਚ ਟਰੇਨ ਨੰਬਰ 04667 ਬਰੌਨੀ ਤੋਂ 6 ਅਕਤੂਬਰ ਤੋਂ 1 ਦਸੰਬਰ ਤੱਕ ਹਰ ਮੰਗਲਵਾਰ ਸਵੇਰੇ 5:05 ਵਜੇ ਰਵਾਨਾ ਹੋਵੇਗੀ ਅਤੇ 32 ਘੰਟੇ 45 ਮਿੰਟ ਬਾਅਦ ਦੁਪਹਿਰ 1:50 ਵਜੇ ਅੰਮ੍ਰਿਤਸਰ ਪਹੁੰਚੇਗੀ।

ਦੋਵੇਂ ਟਰੇਨਾਂ ਦੇ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ-ਜਗਾਧਰੀ, ਸਹਾਰਨਪੁਰ, ਮੁਰਾਦਾਬਾਦ ਅਤੇ ਬਰੇਲੀ ਸਮੇਤ ਰੂਟ ‘ਤੇ ਮੁੱਖ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ‘ਚ ਸਟਾਪੇਜ ਹੋਣਗੇ। ਕੋਲਕਾਤਾ ਸਪੈਸ਼ਲ ਵਿੱਚ ਸੀਤਾਪੁਰ, ਗੋਂਡਾ, ਗੋਰਖਪੁਰ, ਬਰੌਨੀ, ਕਿਉਲ, ਜਾਸੀਡੀਹ, ਆਸਨਸੋਲ ਅਤੇ ਬਰਧਮਾਨ ਆਦਿ ਸਟੇਸ਼ਨ ਸ਼ਾਮਲ ਹਨ, ਜਦੋਂ ਕਿ ਬਰੌਨੀ ਸਪੈਸ਼ਲ ਵਿੱਚ ਵਾਰਾਣਸੀ, ਪ੍ਰਤਾਪਗੜ੍ਹ, ਗਾਜ਼ੀਪੁਰ ਸਿਟੀ, ਬਲੀਆ, ਛਪਰਾ, ਸੋਨਪੁਰ, ਹਾਜੀਪੁਰ ਅਤੇ ਸ਼ਾਹਪੁਰ ਪਟੋਰੀ ਆਦਿ ਸਟੇਸ਼ਨਾਂ ‘ਤੇ ਰੁਕੇਗੀ। ਦੋਵੇਂ ਸਪੈਸ਼ਲ ਟਰੇਨਾਂ ਵਿੱਚ ਇੱਕ ਏ.ਸੀ.-2 ਟਿੲਰ , 2 ਏ.ਸੀ.-3 ਟਿੲਰ , 9 ਸਲੀਪਰ ਅਤੇ 6 ਜਨਰਲ ਕਲਾਸ ਕੋਚ ਲਗਾਏ ਜਾਣਗੇ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments