Homeਪੰਜਾਬਪੰਜਾਬੀ ਯੂਨੀਵਰਸਿਟੀ ਨੂੰ 'ਆਊਟਲੁੱਕ-ਆਈ.ਸੀ.ਏ.ਆਰ.ਈ ਰੈਂਕਿੰਗ 2025' ਚ ਪ੍ਰਾਪਤ ਹੋਇਆ 47ਵਾਂ ਸਥਾਨ

ਪੰਜਾਬੀ ਯੂਨੀਵਰਸਿਟੀ ਨੂੰ ‘ਆਊਟਲੁੱਕ-ਆਈ.ਸੀ.ਏ.ਆਰ.ਈ ਰੈਂਕਿੰਗ 2025’ ਚ ਪ੍ਰਾਪਤ ਹੋਇਆ 47ਵਾਂ ਸਥਾਨ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੂੰ ‘ਆਊਟਲੁੱਕ-ਆਈ.ਸੀ.ਏ.ਆਰ.ਈ ਰੈਂਕਿੰਗ 2025’ ਵਿੱਚ ਦੇਸ਼ ਦੀਆਂ 75 ਸਭ ਤੋਂ ਵਧੀਆ ਰਾਜ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਆਜ਼ਾਦੀ ਦਿਵਸ ਦੇ ਮੌਕੇ ‘ਤੇ ਇਹ ਜਾਣਕਾਰੀ ਦਿੰਦੇ ਹੋਏ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਸੂਚੀ ਵਿੱਚ 47ਵੇਂ ਸਥਾਨ ਨਾਲ ਦੇਸ਼ ਦੀਆਂ ਪਹਿਲੀਆਂ 50 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

ਉਨ੍ਹਾਂ ਨੇ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਨਾਲ ਜੁੜੇ ਸਾਰੇ ਅਧਿਆਪਕਾਂ, ਗੈਰ-ਅਧਿਆਪਨ ਸਟਾਫ਼, ਸਾਰੇ ਵਿਦਿਆਰਥੀਆਂ ਅਤੇ ਸ਼ੁਭਚਿੰਤਕਾਂ ਨੂੰ ਵਧਾਈ ਦਿੱਤੀ। ਇਸ ਪ੍ਰਾਪਤੀ ਦਾ ਜ਼ਿਕਰ ਕਰਦਿਆਂ, ਉਨ੍ਹਾਂ ਸਾਰਿਆਂ ਨੂੰ ਇਹ ਪ੍ਰਣ ਲੈਣ ਦਾ ਸੱਦਾ ਦਿੱਤਾ ਕਿ ਭਵਿੱਖ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ। ਇਹ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਸ ਰੈਂਕਿੰਗ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਇਹ ਦਰਜਾ ਪ੍ਰਾਪਤ ਕੀਤਾ ਹੈ।

ਪੰਜਾਬੀ ਯੂਨੀਵਰਸਿਟੀ ਨੇ ‘ਅਕਾਦਮਿਕ ਅਤੇ ਖੋਜ ਉੱਤਮਤਾ’ ਸ਼੍ਰੇਣੀ ਵਿੱਚ 400 ਵਿੱਚੋਂ 365.96 ਅੰਕ, ‘ਇੰਡਸਟਰੀ ਇੰਟਰਫੇਸ ਅਤੇ ਪਲੇਸਮੈਂਟ’ ਵਿੱਚ 200 ਵਿੱਚੋਂ 169.93 ਅੰਕ, ‘ਇਨਫਰਾਸਟ੍ਰਕਚਰ ਅਤੇ ਸਹੂਲਤਾਂ’ ਵਿੱਚ 150 ਵਿੱਚੋਂ 116.21 ਅੰਕ, ਗਵਰਨੈਂਸ ਅਤੇ ਐਕਸਟੈਂਸ਼ਨ ਵਿੱਚ 150 ਵਿੱਚੋਂ 107.24 ਅੰਕ ਅਤੇ ਡਾਇਵਰਸਿਟੀ ਅਤੇ ਆਊਟਰੀਚ ਵਿੱਚ 100 ਵਿੱਚੋਂ 62.98 ਅੰਕ ਪ੍ਰਾਪਤ ਕੀਤੇ, ਯਾਨੀ ਕੁੱਲ 1000 ਵਿੱਚੋਂ 822.32 ਅੰਕ ਪ੍ਰਾਪਤ ਕੀਤੇ। ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੱਧੂ ਨੇ ਵੀ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਸਾਰਿਆਂ ਨੂੰ ਵਧਾਈ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments