Homeਪੰਜਾਬਪੰਜਾਬੀ ਗਾਇਕਾ ਗੀਤਾ ਜ਼ੈਲਦਾਰ 'ਤੇ ਫਗਵਾੜਾ 'ਚ ਮਾਰਪੀਟ ਦੇ ਲੱਗੇ ਗੰਭੀਰ ਦੋਸ਼

ਪੰਜਾਬੀ ਗਾਇਕਾ ਗੀਤਾ ਜ਼ੈਲਦਾਰ ‘ਤੇ ਫਗਵਾੜਾ ‘ਚ ਮਾਰਪੀਟ ਦੇ ਲੱਗੇ ਗੰਭੀਰ ਦੋਸ਼

ਫਗਵਾੜਾ: ਪੰਜਾਬੀ ਗਾਇਕਾ ਗੀਤਾ ਜ਼ੈਲਦਾਰ ‘ਤੇ ਫਗਵਾੜਾ ਦੇ ਇੱਕ ਦੁਕਾਨਦਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਹ ਆਪਣੇ 10-12 ਸਾਥੀਆਂ ਦੇ ਨਾਲ ਉਨ੍ਹਾਂ ਦੀ ਦੁਕਾਨ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ । ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਦੁਕਾਨਦਾਰ ਨੇ ਇਸ ਸਬੰਧ ਵਿੱਚ ਫਗਵਾੜਾ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ, “ਲਾਡੀ ਦੀ ਹੱਟੀ” ਦੁਕਾਨ ਦੇ ਮਾਲਕ ਨਿਸ਼ਾਂਤ ਬੱਤਰਾ ਨੇ ਦੱਸਿਆ ਕਿ ਉਸਨੇ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੂੰ ਕੁਝ ਕੱਪੜੇ ਵੇਚੇ ਸਨ। ਜਿਨ੍ਹਾਂ ਨੂੰ ਉਹ ਵਾਪਸ ਕਰ ਗਏ ਅਤੇ ਇਸ ਗੱਲ ਨੂੰ ਲੈ ਕੇ ਸਵੇਰੇ ਫੋਨ ‘ਤੇ ਪਹਿਲਾਂ ਗਾਲਾਂ ਕੱਢੀਆਂ ਗਈਆਂ ਅਤੇ ਧਮਕੀ ਦਿੱਤੀ ਗਈ । ਇਸ ਤੋਂ ਬਾਅਦ ਦੇਰ ਸ਼ਾਮ ਗੀਤਾ ਜੈਲਦਾਰ ਆਪਣੇ 10-12 ਸਾਥੀਆਂ ਨਾਲ ਦੁਕਾਨ ਵਿੱਚ ਪਹੁੰਚੇ ਅਤੇ ਆਉਂਦੇ ਹੀ ਅਸ਼ਲੀਲ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਉਨ੍ਹਾਂ ਦੇ ਨਾਲ ਆਏ ਆਦਮੀਆਂ ਨੇ ਹੱਥੋਪਾਈ ਕਰਦੇ ਹੋਏ ਮਾਰ-ਪੀਟ ਸ਼ੁਰੂ ਕਰ ਦਿੱਤੀ।

ਨਿਸ਼ਾਂਤ ਬੱਤਰਾ ਨੇ ਦੱਸਿਆ ਕਿ ਸਾਰਾ ਝਗੜਾ ਕੁੜਤਾ-ਪਜਾਮੇ ਦੇ ਕੱਪੜੇ ਨੂੰ ਲੈ ਕੇ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੱਪੜਾ ਖਰਾਬ ਵੀ ਹੋਇਆ ਹੈ ਤਾਂ ਉਹ ਨੁਕਸਾਨ ਭਰਨ ਲਈ ਤਿਆਰ ਸਨ , ਪਰ ਦੁਕਾਨ ਅੰਦਰ ਦਾਖਲ ਹੋ ਕੇ ਇਸ ਤਰੀਕੇ ਨਾਲ ਦੁਰਵਿਵਹਾਰ ਅਤੇ ਮਾਰ-ਪੀਟ ਕਰਨਾ ਕਿੱਥੋਂ ਤੱਕ ਜਾਇਜ਼ ਹੈ?

ਇਸ ਮਾਮਲੇ ਵਿੱਚ ਫਗਵਾੜਾ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਬੰਧਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਸ਼ਾਂਤ ਬੱਤਰਾ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਦੋਵਾਂ ਧਿਰਾਂ ਨੂੰ ਅੱਜ , ਐਤਵਾਰ ਸਵੇਰੇ 10 ਵਜੇ ਦਾ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ, ਗੀਤਾ ਜੈਲਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਤਾ ਲੱਗਾ ਹੈ ਕਿ ਉਹ ਨਵਾਂਸ਼ਹਿਰ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments