Homeਪੰਜਾਬਦਿਵਿਤ ਓਲਕ ਦੀ ਮੌਤ ਤੋਂ ਸਦਮੇ 'ਚ ਪੰਜਾਬੀ ਇੰਡਸਟਰੀ

ਦਿਵਿਤ ਓਲਕ ਦੀ ਮੌਤ ਤੋਂ ਸਦਮੇ ‘ਚ ਪੰਜਾਬੀ ਇੰਡਸਟਰੀ

ਪੰਜਾਬ : ਜਲੰਧਰ ‘ਚ ਸ਼ਨੀਵਾਰ ਦੇਰ ਰਾਤ ਵਾਪਰੇ ਇਕ ਦਰਦਨਾਕ ਹਾਦਸੇ ‘ਚ ਸਪੀਡ ਰਿਕਾਰਡ ਦੇ ਮਾਲਕ ਦੇ ਬੇਟੇ ਦਿਵਿਤ ਓਲਕ ਅਤੇ ਪੱਪੀ ਸਵੀਟਸ ਸ਼ਾਪ ਦੇ ਮਾਲਕ ਦੇ ਬੇਟੇ ਆਰਵ ਦੀ ਮੌਤ ਹੋ ਗਈ। ਦੱਸ ਦੇਈਏ ਕਿ ਭਲਕੇ ਮਾਡਲ ਟਾਊਨ ਸ਼ਮਸ਼ਾਨਘਾਟ ‘ਚ ਦਿਵਿਤ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਦਿਨੇਸ਼ ਓਲਕ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਅੱਜ ਗਾਇਕ ਹਾਰਬੀ ਸੰਘਾ, ਰਵਨੀਤ ਸਿੰਘ, ਕੁਲਵਿੰਦਰ ਬਿੱਲਾ ਅਤੇ ਜਸਬੀਰ ਜੱਸੀ ਦਿਨੇਸ਼ ਓਲਕ ਦੇ ਘਰ ਪਹੁੰਚੇ। ਇਸ ਮੌਕੇ ਹਾਰਬੀ ਸੰਘਾ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਦਿਨੇਸ਼ ਓਲਕ ਦਿਲ ਦੇ ਬਹੁਤ ਚੰਗੇ ਹਨ ਅਤੇ ਇਸ ਹਾਦਸੇ ਨਾਲ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਉਸ ਨੇ ਕਿਹਾ ਕਿ ਜਵਾਨ ਬੱਚੇ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਇੱਕ ਪਿਤਾ ‘ਤੇ ਕੀ ਬਿਤੇਗੀ। ਉਨ੍ਹਾਂ ਕਿਹਾ ਕਿ ਜੇਕਰ ਫਲਾਈਓਵਰ ’ਤੇ ਖੜ੍ਹੀ ਟਰਾਲੀ ਵਿੱਚ ਰਿਫਲੈਕਟਰ ਲਗਾਏ ਹੁੰਦੇ ਤਾਂ ਇਹ ਹਾਦਸਾ ਟਲ ਸਕਦਾ ਸੀ। ਉਨ੍ਹਾਂ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments