HomeCanadaਕੈਨੇਡਾ ਦੇ ਬਰੈਂਪਟਨ 'ਚ ਭਿਆਨਕ ਅੱਗ 'ਚ ਜ਼ਿੰਦਾ ਸੜਿਆ ਪੰਜਾਬੀ ਪਰਿਵਾਰ

ਕੈਨੇਡਾ ਦੇ ਬਰੈਂਪਟਨ ‘ਚ ਭਿਆਨਕ ਅੱਗ ‘ਚ ਜ਼ਿੰਦਾ ਸੜਿਆ ਪੰਜਾਬੀ ਪਰਿਵਾਰ

ਕੈਨੇਡਾ: ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਪਰਿਵਾਰ ਨਾਲ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਗੁਰਮ ਪਿੰਡ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ, ਜੋ ਕਿ ਬਰੈਂਪਟਨ ਵਿੱਚ ਰਹਿੰਦੇ ਸਨ, ਇੱਕ ਭਿਆਨਕ ਅੱਗ ਵਿੱਚ ਜ਼ਿੰਦਾ ਸੜ ਗਏ। ਇਹ ਪਰਿਵਾਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ।

ਰਿਪੋਰਟਾਂ ਅਨੁਸਾਰ, ਇਹ ਹਾਦਸਾ ਲਗਭਗ ਇੱਕ ਹਫ਼ਤਾ ਪਹਿਲਾਂ ਵਾਪਰਿਆ ਸੀ। ਹਰਿੰਦਰ ਕੌਰ, ਅੰਨੂ, ਗੁਰਜੀਤ ਕੌਰ ਅਤੇ ਇੱਕ ਦੋ ਸਾਲ ਦਾ ਬੱਚਾ ਅੱਗ ਵਿੱਚ ਜ਼ਿੰਦਾ ਸੜ ਗਿਆ। ਪਰਿਵਾਰ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਹੈਪੀ ਸ਼ੰਕਰ ਨੇ ਦੱਸਿਆ ਕਿ ਜੁਗਰਾਜ ਸਿੰਘ ਹਾਦਸੇ ਸਮੇਂ ਘਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸਦੀ ਪਤਨੀ, ਅਰਸ਼ਵੀਰ ਕੌਰ, ਜੋ ਕਿ ਗਰਭਵਤੀ ਸੀ, ਨੇ ਅੱਗ ਦੀਆਂ ਲਪਟਾਂ ਤੋਂ ਬਚਣ ਲਈ ਛੱਤ ਤੋਂ ਛਾਲ ਮਾਰ ਦਿੱਤੀ ਅਤੇ ਬਚ ਗਈ।

ਹਾਲਾਂਕਿ, ਉਸਦੇ ਅਣਜੰਮੇ ਬੱਚੇ ਦੀ ਹਾਦਸੇ ਵਿੱਚ ਮੌਤ ਹੋ ਗਈ। ਜਿਵੇਂ ਹੀ ਚਾਰ ਮੌਤਾਂ ਦੀ ਖ਼ਬਰ ਪਿੰਡ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਪਰਿਵਾਰ ਬਹੁਤ ਮਿਹਨਤੀ ਸੀ ਅਤੇ ਖੇਤੀ-ਕਿਸਾਨੀ ਨਾਲ ਜੁੜਿਆ ਹੋਇਆ ਸੀ । ਸਾਰੇ ਉਨ੍ਹਾਂ ਦੇ ਬਿਹਤਰ ਭਵਿੱਖ ਦੇ ਸੁਪਨਿਆਂ ਨੂੰ ਯਾਦ ਕਰਕੇ ਰੋ ਪਿਆ।

ਇਸ ਦੇ ਨਾਨ ਹੀ , ਪੰਜਾਬ ਵਿੱਚ ਰਹਿਣ ਵਾਲੇ ਪਰਿਵਾਰ ਦੇ ਰਿਸ਼ਤੇਦਾਰ ਇਹ ਖ਼ਬਰ ਸੁਣ ਕੇ ਹੈਰਾਨ ਰਹਿ ਗਏ ਅਤੇ ਤੁਰੰਤ ਕੈਨੇਡਾ ਦੇ ਬਰੈਂਪਟਨ ਲਈ ਰਵਾਨਾ ਹੋ ਗਏ। ਅੰਤਿਮ ਸਸਕਾਰ ਬਾਰੇ ਹਾਲੇ ਕੋਈ ਫ਼ੈੈਸਲਾ ਨਹੀਂ ਲਿਆ ਗਿਆ ਹੈ, ਕਿਉਂਕਿ ਕੈਨੇਡੀਅਨ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਹ ਦੁਖਦਾਈ ਘਟਨਾ ਨਾ ਸਿਰਫ਼ ਪਰਿਵਾਰ ਲਈ ਸਗੋਂ ਪੂਰੇ ਪਿੰਡ ਲਈ ਇੱਕ ਵੱਡਾ ਸਦਮਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments