Homeਪੰਜਾਬਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੇ 'ਰੀ-ਅਪੀਅਰ' ਵਾਲੇ ਵਿਦਿਆਰਥੀਆਂ ਨੂੰ...

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੇ ‘ਰੀ-ਅਪੀਅਰ’ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ

ਪੰਜਾਬ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿ ਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਫਰਵਰੀ 2026 ਜਿਨ੍ਹਾਂ ਵਿ ਦਿਆਰਥੀਆਂ ਦੇ ਨਤੀਜੇ ਰੀ-ਅਪੀਅਰ ਐਲਾਨੇ ਗਏ ਸਨ । ਉਨ੍ਹਾਂ ਨੂੰ ਬੋਰਡ ਦੁਆਰਾ ਰਾਹਤ ਦਿੱਤੀ ਗਈ ਹੈ । ਇਨ੍ਹਾਂ ਵਿ ਦਿਆਰਥੀਆਂ ਲਈ ਜੂਨ 2026 ਵਿੱਚ ਦੁਬਾਰਾ ਪ੍ਰੀਖਿਆ ਲੈਣ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਸਬੰਧ ਵਿੱਚ, ਬੋਰਡ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਜਿਸ ਵਿੱਚ ‘ਰੀ-ਅਪੀਅਰ’ ਸਥਿਤੀ ਵਾਲੇ ਵਿਦਿਆਰਥੀਆਂ ਲਈ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਦਾ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ। ਇਹ ਪੂਰੀ ਪ੍ਰਕਿਰਿਆ ਔਨਲਾਈਨ ਕੀਤੀ ਜਾਵੇਗੀ। ਜਾਰੀ ਕੀਤੇ ਗਏ ਸ਼ਡਿਊਲ ਦੇ ਅਨੁਸਾਰ, ਵਿਦਿਆਰਥੀ 8 ਮਈ, 2026 ਤੱਕ ਬਿਨਾਂ ਕਿਸੇ ਲੇਟ ਫੀਸ ਦੇ ਅਰਜ਼ੀ ਦੇ ਸਕਣਗੇ।

ਇਸ ਤੋਂ ਬਾਅਦ, 15 ਮਈ ਤੱਕ 500 ਰੁਪਏ ਦੀ ਲੇਟ ਫੀਸ ਨਾਲ ਅਤੇ 22 ਮਈ ਤੱਕ 1,500 ਰੁਪਏ ਦੀ ਲੇਟ ਫੀਸ ਨਾਲ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਿਰਧਾਰਤ ਸਮਾਂ-ਸੀਮਾ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments