Homeਪੰਜਾਬਪੰਜਾਬ ਪੁਲਿਸ ਨੇ ਬਟਾਲਾ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡੀ ਕਾਮਯਾਬੀ ਹਾਸਲ...

ਪੰਜਾਬ ਪੁਲਿਸ ਨੇ ਬਟਾਲਾ ਗ੍ਰਨੇਡ ਹਮਲੇ ਦੇ ਮਾਮਲੇ ‘ਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਹੋਰ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

ਬਟਾਲਾ: ਪੰਜਾਬ ਪੁਲਿਸ ਨੇ ਬਟਾਲਾ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਹੋਰ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ, ਜਲੰਧਰ ਨੇ ਬਟਾਲਾ ਪੁਲਿਸ ਨਾਲ ਸਾਂਝੇ ਤੌਰ ‘ਤੇ ਚਲਾਏ ਗਏ ਖੁਫੀਆ ਅਧਾਰਤ ਆਪਰੇਸ਼ਨ ਦੌਰਾਨ ਹਮਲੇ ਵਿੱਚ ਸ਼ਾਮਲ ਤੀਜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਬੀਤੇ ਦਿਨ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਦਿੱਤੀ।

ਫੜੇ ਗਏ ਮੁਲਜ਼ਮ ਦੀ ਪਛਾਣ ਕਰਨਜੀਤ ਸਿੰਘ ਉਰਫ਼ ਬੱਚਾ ਵਾਸੀ ਮੁਰਗੀ ਮੁਹੱਲਾ ਬਟਾਲਾ ਵਜੋਂ ਹੋਈ ਹੈ। ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਬਟਾਲਾ ਦੇ ਅਰਬਨ ਅਸਟੇਟ ਪੁਲਿਸ ਚੌਂਕੀ ‘ਤੇ 1 ਅਗਸਤ 2026 ਨੂੰ ਹੋਏ ਗ੍ਰਨੇਡ ਹਮਲੇ ‘ਚ ਸ਼ਾਮਲ ਦੋ ਦੋਸ਼ੀਆਂ ਰਾਜਨ ਉਰਫ ਗੁੱਲੂ ਅਤੇ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਹੋਈ ਹੈ। ਗ੍ਰਿਫ਼ਤਾਰ ਦੋਸ਼ੀ ਕਰਨਜੀਤ ਸਿੰਘ ਉਰਫ਼ ਬੱਚਾ ਪਾਕਿਸਤਾਨ ਦੀ ਖੁਫੀਆ ਏਜੰਸੀ ਸਮਰਥਿਤ ਅੱਤਵਾਦੀ ਮੋਡੀਊਲ ਆਈ.ਐੱਸ.ਆਈ. ਦਾ ਸੰਚਾਲਕ ਹੈ । ਇਹ ਅੱਤਵਾਦੀ ਮਾਡਿਊਲ ਕਥਿਤ ਤੌਰ ‘ਤੇ ਪੁਰਤਗਾਲ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਾਸਟਰਮਾਈਂਡ ਦੁਆਰਾ ਚਲਾਇਆ ਜਾ ਰਿਹਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments