ਤਰਨ ਤਾਰਨ: ਪੰਜਾਬ ਸਰਕਾਰ ਨੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਵਿੱਚ ਤਰਨ ਤਾਰਨ ਦੇ ਐਸ.ਐਸ.ਪੀ. ਆਈ.ਪੀ.ਐਸ. ਦੀਪਕ ਪਾਰੀਕ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ 2015 ਬੈਚ ਦੇ ਆਈ.ਪੀ.ਐਸ. ਅਧਿਕਾਰੀ ਰਵਜੋਤ ਗਰੇਵਾਲ ਤਰਨ ਤਾਰਨ ਜ਼ਿਲ੍ਹੇ ਦੇ ਨਵੇਂ ਐਸ.ਐਸ.ਪੀ. ਹੋਣਗੇ।

ਇਸ ਦੇ ਨਾਲ ਹੀ, ਆਈ.ਪੀ.ਐਸ. ਦੀਪਕ ਪਾਰੀਕ (2014 ਬੈਚ) ਨੂੰ ਤਰਨ ਤਾਰਨ ਤੋਂ ਬਦਲ ਕੇ ਐਸ.ਏ.ਐਸ. ਨਗਰ ਵਿੱਚ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਆਈ.ਪੀ.ਐਸ. ਜਗਦਲੇ ਨੀਲਾਂਬਰ ਵਿਜੇ (2008 ਬੈਚ) ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ‘ਤੇ ਰਹਿੰਦੇ ਹੋਏ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸ.ਏ.ਐਸ. ਨਗਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।











