Homeਖੇਡਾਂਪੁਲਵਾਮਾ ਦਾ ਓਵੈਸ ਬੁਲਗਾਰੀਆ 'ਚ ਬਣਿਆ ਐਮ.ਐਮ.ਏ. ਚੈਂਪੀਅਨ

ਪੁਲਵਾਮਾ ਦਾ ਓਵੈਸ ਬੁਲਗਾਰੀਆ ‘ਚ ਬਣਿਆ ਐਮ.ਐਮ.ਏ. ਚੈਂਪੀਅਨ

ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਮੁਰਾਨ ਨਾਲ ਸਬੰਧਤ 28 ਸਾਲਾ ਓਵੈਸ ਨੇ ਬੁਲਗਾਰੀਆ ਦੀ ਧਰਤੀ ’ਤੇ ਐਮਐਮਏ ਚੈਂਪੀਅਨ ਬਣ ਕੇ ਦੇਸ਼ ਅਤੇ ਕਸ਼ਮੀਰ ਦਾ ਨਾਮ ਰੌਸ਼ਨ ਕੀਤਾ ਹੈ। ਓਵੈਸ ਦੀ ਇਹ ਕਾਮਯਾਬੀ ਸਿਰਫ਼ ਖੇਡ ਦੇ ਮੈਦਾਨ ਵਿੱਚ ਜਿੱਤ ਦੀ ਕਹਾਣੀ ਨਹੀਂ, ਸਗੋਂ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪਣੇ ਸੁਪਨੇ ਨੂੰ ਜਿਉਂਦਾ ਰੱਖਣ ਦੀ ਪ੍ਰੇਰਣਾਦਾਇਕ ਮਿਸਾਲ ਵੀ ਹੈ।

ਓਵੈਸ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਆਪਣੀ ਪਤਨੀ, ਦੋ ਬੱਚਿਆਂ, ਮਾਪਿਆਂ ਅਤੇ ਭੈਣ-ਭਰਾਵਾਂ ਨਾਲ ਰਹਿੰਦਾ ਹੈ। ਪਰਿਵਾਰ ਵਿੱਚ ਸਭ ਤੋਂ ਵੱਡਾ ਹੋਣ ਕਾਰਨ ਉਸ ਨੇ ਛੋਟੀ ਉਮਰ ਵਿੱਚ ਹੀ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ। ਉਸ ਦੇ ਪਿਤਾ ਛੋਟਾ ਕਾਰੋਬਾਰ ਕਰਦੇ ਸਨ, ਪਰ ਸਿਹਤ ਖਰਾਬ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੀ ਜ਼ਿੰਮੇਵਾਰੀ ਓਵੈਸ ਦੇ ਮੋਢਿਆਂ ’ਤੇ ਆ ਗਈ।

ਆਪਣੇ ਪਰਿਵਾਰ ਦੀ ਮਦਦ ਲਈ ਓਵੈਸ ਨੇ ਕਈ ਤਰ੍ਹਾਂ ਦੇ ਕੰਮ ਕੀਤੇ। ਉਸ ਨੇ ਟ੍ਰੇਨਰ, ਮੈਡੀਕਲ ਪ੍ਰਤੀਨਿਧੀ ਅਤੇ ਕੇਟਰਿੰਗ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਹ ਸੇਬਾਂ ਦੇ ਬਾਗਾਂ ਵਿੱਚ ਸੇਬ ਚੁੱਕਣ ਅਤੇ ਪੈਕ ਕਰਨ ਦਾ ਕੰਮ ਵੀ ਕਰਦਾ ਰਿਹਾ। ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਸ ਨੇ ਮਾਰਸ਼ਲ ਆਰਟਸ ਨਾਲ ਆਪਣਾ ਰਿਸ਼ਤਾ ਨਹੀਂ ਟੁੱਟਣ ਦਿੱਤਾ।

ਸਾਲ 2018 ਵਿੱਚ ਓਵੈਸ ਨੇ ‘ਚੈਂਪੀਅਨਜ਼ ਆਫ਼ ਚੈਂਪੀਅਨਜ਼’ ਦਾ ਖਿਤਾਬ ਜਿੱਤਿਆ ਅਤੇ ਰਾਸ਼ਟਰੀ ਤਾਈਕਵਾਂਡੋ ਮੁਕਾਬਲਿਆਂ ਵਿੱਚ ਸਰਵੋਤਮ ਲੜਾਕੂ ਵਜੋਂ ਆਪਣੀ ਪਛਾਣ ਬਣਾਈ। ਲਗਾਤਾਰ ਮਿਲਦੀਆਂ ਜਿੱਤਾਂ ਤੋਂ ਬਾਅਦ ਉਹ ਟੀਮ ਖਾਬੀਬ ਨਾਲ ਜੁੜਿਆ ਅਤੇ ਅਮਰੀਕੀ ਕਿੱਕਬਾਕਸਿੰਗ ਅਕੈਡਮੀ ਵਿੱਚ ਖਾਬੀਬ ਨੂਰਮਾਗੋਮੇਡੋਵ ਅਤੇ ਕੋਚ ਜੇਵੀਅਰ ਮੈਂਡੇਜ਼ ਤੋਂ ਸਿਖਲਾਈ ਲੈਣ ਦਾ ਮੌਕਾ ਮਿਲਿਆ।

ਬੁਲਗਾਰੀਆ ਵਿੱਚ ਖਿਤਾਬ ਜਿੱਤਣ ਦਾ ਪਲ ਓਵੈਸ ਲਈ ਬੇਹੱਦ ਭਾਵਨਾਤਮਕ ਸੀ। ਉਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਉਸ ਦੇ ਪਰਿਵਾਰ ਅਤੇ ਦੋਸਤ ਉਸ ਦੇ ਨਾਲ ਨਹੀਂ ਸਨ ਅਤੇ ਸਥਾਨਕ ਦਰਸ਼ਕ ਆਪਣੇ ਲੜਾਕਿਆਂ ਦਾ ਹੌਸਲਾ ਵਧਾ ਰਹੇ ਸਨ। ਖਿਤਾਬ ਜਿੱਤਣ ਤੋਂ ਬਾਅਦ ਉਸ ਨੇ ਕਸ਼ਮੀਰ ਨਾਲ ਆਪਣਾ ਜਜ਼ਬਾਤੀ ਨਾਤਾ ਦਰਸਾਉਣ ਲਈ ਕਸ਼ਮੀਰੀ ਕਰਾਕੁਲੀ ਟੋਪੀ ਅਤੇ ਕੁੜਤਾ ਪਹਿਨਿਆ।

ਦਿੱਲੀ ਪਹੁੰਚਣ ’ਤੇ ਵੀ ਉਸ ਨੂੰ ਲੋਕਾਂ ਵੱਲੋਂ ਸ਼ਾਨਦਾਰ ਪਿਆਰ ਮਿਲਿਆ। ਓਵੈਸ ਨੇ ਦੱਸਿਆ ਕਿ ਲੋਕ ਉਸ ਨਾਲ ਤਸਵੀਰਾਂ ਖਿਚਵਾਉਣ ਲਈ ਹਵਾਈ ਅੱਡੇ ’ਤੇ ਪਹੁੰਚੇ ਸਨ, ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

ਹੁਣ ਓਵੈਸ ਨੇ ਆਪਣੀ ਖੁਦ ਦੀ ਅਕੈਡਮੀ ਖੋਲ੍ਹ ਲਈ ਹੈ, ਜਿੱਥੇ ਉਹ ਨੌਜਵਾਨਾਂ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦੇ ਰਿਹਾ ਹੈ। ਉਸ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਲਈ ਤਿਆਰ ਕਰਨਾ ਹੈ। ਹਾਲਾਂਕਿ ਦੇਸ਼ ਭਰ ਤੋਂ ਮਿਲ ਰਹੀ ਪ੍ਰਸ਼ੰਸਾ ਦੇ ਬਾਵਜੂਦ ਓਵੈਸ ਨੇ ਸਥਾਨਕ ਪ੍ਰਸ਼ਾਸਨ ਵੱਲੋਂ ਉਮੀਦ ਮੁਤਾਬਕ ਮਾਨਤਾ ਨਾ ਮਿਲਣ ’ਤੇ ਨਿਰਾਸ਼ਾ ਵੀ ਜ਼ਾਹਰ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments