Home ਸੰਸਾਰ ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਬਣੀ ਮਿਸ ਯੂਨੀਵਰਸ 2026

ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਬਣੀ ਮਿਸ ਯੂਨੀਵਰਸ 2026

0
ਸੈਨ ਜੁਆਨ: ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਮਿਸ ਯੂਨੀਵਰਸ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। 25 ਨਵੰਬਰ ਨੂੰ ਪੋਰਟੋ ਰੀਕੋ ਦੀ ਰਾਜਧਾਨੀ ਸੈਨ ਜੁਆਨ ਵਿੱਚ ਹੋਏ 75ਵੇਂ ਫਾਈਨਲ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਜੇਤੂ ਦਾ ਤਾਜ ਪਹਿਨਾਇਆ ਗਿਆ। ਮਿਸ ਯੂਨੀਵਰਸ 2025 ਦੀ ਜੇਤੂ ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਉਨ੍ਹਾਂ ਨੂੰ ਤਾਜ ਪਹਿਨਾਇਆ।

ਦਿੱਤੀ ਗਈ ਜਾਣਕਾਰੀ ਮੁਤਾਬਕ, ਜੈਨੀਫਰ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਵਿਆਹੁਤਾ ਔਰਤ ਅਤੇ ਮਾਂ ਬਣ ਗਈ ਹੈ। ਉਨ੍ਹਾਂ ਨੇ ਫਰਵਰੀ 2026 ਵਿੱਚ ਪਹਿਲੀ ਵਾਰ ਰੈਂਪ ਵਾਕ ਕੀਤੀ ਸੀ। ਇਸ ਤੋਂ ਬਾਅਦ ਜੂਨ ਵਿੱਚ ਮਿਸ ਯੂਨੀਵਰਸ ਪੋਰਟੋ ਰੀਕੋ ਦਾ ਖਿਤਾਬ ਜਿੱਤ ਕੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਪਹੁੰਚੀ।

ਜੈਨੀਫਰ ਦੀ ਜਿੱਤ ਦੇ ਨਾਲ ਉਨ੍ਹਾਂ ਦੇ ਪਹਿਰਾਵੇ ਨੇ ਵੀ ਖਾਸ ਧਿਆਨ ਖਿੱਚਿਆ। ਉਨ੍ਹਾਂ ਨੇ ਭਾਰਤੀ ਕਾਰੀਗਰਾਂ ਵੱਲੋਂ ਬਾਰੀਕ ਅਤੇ ਗੁੰਝਲਦਾਰ ਕਢਾਈ ਨਾਲ ਤਿਆਰ ਕੀਤਾ ਗਿਆ ਵਿਸ਼ੇਸ਼ ਗਾਊਨ ਪਹਿਨਿਆ ਸੀ। ਰਿਪੋਰਟ ਮੁਤਾਬਕ, ਜੈਨੀਫਰ ਨੇ ਆਪਣੀ ਫਿਟਨੈੱਸ ਯਾਤਰਾ ਦੌਰਾਨ 30 ਕਿਲੋਗ੍ਰਾਮ ਭਾਰ ਵੀ ਘਟਾਇਆ ਹੈ।

ਇਸ ਜਿੱਤ ਨਾਲ ਪੋਰਟੋ ਰੀਕੋ ਨੇ ਛੇਵੀਂ ਵਾਰ ਮਿਸ ਯੂਨੀਵਰਸ ਦਾ ਤਾਜ ਹਾਸਲ ਕੀਤਾ ਹੈ। ਮੁਕਾਬਲੇ ਵਿੱਚ ਡੋਮਿਨਿਕਨ ਰਿਪਬਲਿਕ ਦੀ ਮੇਲਿਸਾ ਨੁਨੇਜ਼ ਪਹਿਲੀ ਰਨਰ-ਅੱਪ ਰਹੀ, ਜਦਕਿ ਵੈਨੇਜ਼ੁਏਲਾ ਦੀ ਕਲਾਰਾ ਵੇਗਾਸ ਨੇ ਦੂਜਾ ਰਨਰ-ਅੱਪ ਸਥਾਨ ਹਾਸਲ ਕੀਤਾ।

NO COMMENTS

LEAVE A REPLY

Please enter your comment!
Please enter your name here

Exit mobile version