Home ਸੰਸਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਖੈਬਰ ਪਖਤੂਨਖਵਾ ’ਚ ਲਗਾਇਆ ਲੌਕਡਾਊਨ

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਖੈਬਰ ਪਖਤੂਨਖਵਾ ’ਚ ਲਗਾਇਆ ਲੌਕਡਾਊਨ

0

ਪਾਕਿਸਤਾਨ : ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪੈਟਰੋਲੀਅਮ ਉਤਪਾਦਾਂ, ਊਰਜਾ ਸੰਭਾਲ ਅਤੇ ਲਾਗਤ ਕਟੌਤੀ ਸੰਬੰਧੀ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਇਹ ਫੈਸਲਾ ਲਿਆ ਗਿਆ ਕਿ ਪੰਜਾਬ, ਖੈਬਰ ਪਖਤੂਨਖਵਾ, ਬਲੋਚਿਸਤਾਨ, ਇਸਲਾਮਾਬਾਦ ਰਾਜਧਾਨੀ ਖੇਤਰ, ਗਿਲਗਿਤ-ਬਾਲਟਿਸਤਾਨ ਅਤੇ ਆਜ਼ਾਦ ਜੰਮੂ-ਕਸ਼ਮੀਰ ਪ੍ਰਾਂਤਾਂ ਵਿੱਚ ਬਾਜ਼ਾਰ, ਮੰਡੀਆਂ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਬੰਦ ਹੋ ਜਾਣਗੇ। ਇਹ ਪਾਬੰਧੀ 7 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ।

ਖੈਬਰ ਪਖਤੂਨਖਵਾ ਵਿੱਚ ਰਾਤ 9 ਵਜੇ ਬੰਦ ਹੋ ਜਾਣਗੇ ਬਾਜ਼ਾਰ ਅਤੇ ਸ਼ਾਪਿੰਗ ਮਾਲ

ਖੈਬਰ ਪਖਤੂਨਖਵਾ ਦੇ ਡਿਵੀਜ਼ਨਲ ਹੈੱਡਕੁਆਰਟਰ ਵਿੱਚ ਬਾਜ਼ਾਰ, ਮੰਡੀਆਂ ਅਤੇ ਸ਼ਾਪਿੰਗ ਮਾਲ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੋਵੇਗੀ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ, ਵਿਭਾਗੀ ਸਟੋਰ ਅਤੇ ਹਰ ਤਰ੍ਹਾਂ ਦੇ ਮਾਲ ਵੀ ਰਾਤ 8 ਵਜੇ ਬੰਦ ਰਹਿਣਗੇ।

ਰਾਤ 10 ਵਜੇ ਤੋਂ ਬਾਅਦ ਵਿਆਹ ਸਮਾਰੋਹਾਂ ‘ਤੇ ਪਾਬੰਦੀ

ਬੇਕਰੀ, ਰੈਸਟੋਰੈਂਟ, ਤੰਦੂਰ ਅਤੇ ਹੋਰ ਖਾਣ-ਪੀਣ ਦੇ ਅਦਾਰੇ ਰਾਤ 10 ਵਜੇ ਬੰਦ ਹੋ ਜਾਣਗੇ। ਮੈਰਿਜ ਹਾਲ, ਮਾਰਕੀ ਅਤੇ ਹੋਰ ਵਪਾਰਕ ਸਥਾਨ ਜਿੱਥੇ ਵਿਆਹ ਹੁੰਦੇ ਹਨ, ਰਾਤ ​​10 ਵਜੇ ਤੋਂ ਬਾਅਦ ਬੰਦ ਹੋ ਜਾਣਗੇ। ਨਿੱਜੀ ਜਾਇਦਾਦਾਂ ਅਤੇ ਘਰਾਂ ਵਿੱਚ ਰਾਤ 10 ਵਜੇ ਤੋਂ ਬਾਅਦ ਵਿਆਹ ਸਮਾਰੋਹਾਂ ਦੀ ਵੀ ਮਨਾਹੀ ਹੋਵੇਗੀ।

ਲਾਕਡਾਊਨ ਦੌਰਾਨ ਇਨ੍ਹਾਂ ਚੀਜ਼ਾਂ ‘ਤੇ ਕੋਈ ਪਾਬੰਦੀ ਨਹੀਂ

ਪਾਕਿਸਤਾਨ ਸਰਕਾਰ ਨੇ ਲੌਕਡਾਊਨ ਦੇ ਦੌਰਾਨ ਕੁਝ ਜ਼ਰੂਰੀ ਵਸਤਾਂ ਨੂੰ ਪਾਬੰਦੀਆਂ ਤੋਂ ਦੂਰ ਰੱਖਿਆ ਹੈ। ਮੀਟਿੰਗ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਡੀਕਲ ਸਟੋਰਾਂ ਅਤੇ ਫਾਰਮੇਸੀਆਂ ਦੇ ਖੁੱਲ੍ਹਣ ਦੇ ਸਮੇਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ।

ਜਨਤਕ ਆਵਾਜਾਈ ਮੁਫ਼ਤ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਗਿਲਗਿਤ ਸ਼ਹਿਰ ਅਤੇ ਮੁਜ਼ੱਫਰਾਬਾਦ ਵਿੱਚ ਅੰਤਰ-ਸ਼ਹਿਰ ਜਨਤਕ ਆਵਾਜਾਈ (ਬੱਸਾਂ) ਇੱਕ ਮਹੀਨੇ ਲਈ ਮੁਫ਼ਤ ਰਹੇਗੀ, ਜਿਸਦੀ ਸਾਰੀ ਲਾਗਤ ਸੰਘੀ ਸਰਕਾਰ ਚੁੱਕੇਗੀ।

NO COMMENTS

LEAVE A REPLY

Please enter your comment!
Please enter your name here

Exit mobile version