ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਸਤੰਬਰ 1893 ਨੂੰ ਸ਼ਿਕਾਗੋ ਵਿੱਚ ਦਿੱਤੇ ਗਏ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਨੂੰ ਯਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਮਨਮੋਹਕ ਭਾਸ਼ਣ ਨੇ ਭਾਰਤ ਦੇ ਸੱਭਿਅਤਾਗਤ ਕਦਰਾਂ-ਕੀਮਤਾਂ ਦੀ ਝਲਕ ਪੇਸ਼ ਕੀਤੀ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੇਰਨਾਦਾਇਕ ਸ਼ਬਦ ਅੱਜ ਵੀ ਪੂਰੀ ਦੁਨੀਆ ਵਿੱਚ ਗੂੰਜਦੇ ਹਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“11 ਸਤੰਬਰ 1893, ਸ਼ਿਕਾਗੋ।
ਸਵਾਮੀ ਵਿਵੇਕਾਨੰਦ ਦੇ ਮਨਮੋਹਕ ਭਾਸ਼ਣ ਨੇ ਭਾਰਤ ਦੇ ਸੱਭਿਅਤਾਗਤ ਕਦਰਾਂ-ਕੀਮਤਾਂ ਦੀ ਝਲਕ ਪੇਸ਼ ਕੀਤੀ।
ਉਨ੍ਹਾਂ ਦੇ ਪ੍ਰੇਰਨਾਦਾਇਕ ਸ਼ਬਦ ਅੱਜ ਵੀ ਪੂਰੀ ਦੁਨੀਆ ਵਿੱਚ ਗੂੰਜਦੇ ਹਨ।”












