Homeਦੇਸ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਤੀਹਾਰੀ 'ਚ ਸਵਾਮੀ ਸ਼ਕਤੀ ਸ਼ਰਨਾਨੰਦ ਸਰਸਵਤੀ ਮਹਾਰਾਜ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਤੀਹਾਰੀ ‘ਚ ਸਵਾਮੀ ਸ਼ਕਤੀ ਸ਼ਰਨਾਨੰਦ ਸਰਸਵਤੀ ਮਹਾਰਾਜ ਨਾਲ ਕੀਤੀ ਮੁਲਾਕਾਤ

ਬਿਹਾਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਮੋਤੀਹਾਰੀ ਵਿੱਚ ਸਵਾਮੀ ਸ਼ਕਤੀ ਸ਼ਰਨਾਨੰਦ ਸਰਸਵਤੀ ਮਹਾਰਾਜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਧਾਨ ਮੰਤਰੀ ਨੇ ‘ਐਕਸ’ ‘ਤੇ ਇਕ ਪੋਸਟ ਵਿੱਚ ਕਿਹਾ , “ਅੱਜ ਮੈਨੂੰ ਮੋਤੀਹਾਰੀ ਵਿੱਚ ਸਵਾਮੀ ਸ਼ਕਤੀ ਸ਼ਰਨਾਨੰਦ ਸਰਸਵਤੀ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਉਨ੍ਹਾਂ ਦੀ ਸ਼ਖਸੀਅਤ ਚਮਕ ਨਾਲ ਭਰੀ ਹੋਈ ਹੈ, ਜਦੋਂ ਕਿ ਉਨ੍ਹਾਂ ਦੇ ਸ਼ਬਦ ਅਧਿਆਤਮਿਕਤਾ ਵਿੱਚ ਡੁੱਬੇ ਹੋਏ ਹਨ। ਮੈਂ ਮਹਾਰਾਜ ਜੀ ਦੇ ਨਿੱਘ, ਪਿਆਰ ਅਤੇ ਮਾਰਗਦਰਸ਼ਨ ਤੋਂ ਬਹੁਤ ਪ੍ਰਭਾਵਿਤ ਹਾਂ,” ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਵਿੱਚ ਕਿਹਾ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਮੋਤੀਹਾਰੀ ਵਿੱਚ ਇੱਕ ਰੋਡ ਸ਼ੋਅ ਕੀਤਾ ਅਤੇ 7,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਚਾਰ ਨਵੀਆਂ ਅੰਮ੍ਰਿਤ ਭਾਰਤ ਰੇਲਗੱਡੀਆਂ ਨੂੰ ਦਿਖਾਈ ਹਰੀ ਝੰਡੀ
ਭਵਿੱਖ ਲਈ ਤਿਆਰ ਰੇਲਵੇ ਨੈੱਟਵਰਕ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਰਾਜੇਂਦਰ ਨਗਰ ਟਰਮੀਨਲ (ਪਟਨਾ) ਤੋਂ ਨਵੀਂ ਦਿੱਲੀ, ਬਾਪੂਧਾਮ ਮੋਤੀਹਾਰੀ ਤੋਂ ਦਿੱਲੀ (ਆਨੰਦ ਵਿਹਾਰ ਟਰਮੀਨਲ), ਦਰਭੰਗਾ ਤੋਂ ਲਖਨਊ (ਗੋਮਤੀ ਨਗਰ) ਅਤੇ ਮਾਲਦਾ ਟਾਊਨ ਤੋਂ ਲਖਨਊ (ਗੋਮਤੀ ਨਗਰ) ਵਾਇਆ ਭਾਗਲਪੁਰ ਤੱਕ ਚਾਰ ਨਵੀਆਂ ਅੰਮ੍ਰਿਤ ਭਾਰਤ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ, ਜਿਸ ਨਾਲ ਖੇਤਰ ਵਿੱਚ ਸੰਪਰਕ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਨੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਧਐ-ਂ੍ਰਲ਼ੰ) ਅਧੀਨ ਬਿਹਾਰ ਵਿੱਚ ਲਗਭਗ 61,500 ਸਵੈ-ਸਹਾਇਤਾ ਸਮੂਹਾਂ ਨੂੰ 400 ਕਰੋੜ ਰੁਪਏ ਵੀ ਜਾਰੀ ਕੀਤੇ। ਔਰਤਾਂ ਦੀ ਅਗਵਾਈ ਵਾਲੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ, 10 ਕਰੋੜ ਤੋਂ ਵੱਧ ਔਰਤਾਂ ਨੂੰ ਸਵੈ-ਸਹਾਇਤਾ ਸਮੂਹਾਂ (ਸ਼੍ਹਘਸ) ਨਾਲ ਜੋੜਿਆ ਗਿਆ ਹੈ।

ਲਾਭਪਾਤਰੀਆਂ ਨੂੰ 160 ਕਰੋੜ ਰੁਪਏ ਤੋਂ ਵੱਧ ਕੀਤੇ ਜਾਰੀ
ਉਨ੍ਹਾਂ ਨੇ ਗ੍ਰਹਿ ਪ੍ਰਵੇਸ਼ ਸਮਾਰੋਹ ਅਧੀਨ 12,000 ਲਾਭਪਾਤਰੀਆਂ ਨੂੰ ਚਾਬੀਆਂ ਸੌਂਪੀਆਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ 40,000 ਲਾਭਪਾਤਰੀਆਂ ਨੂੰ 160 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ।

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ
ਬਿਹਾਰ ਵਿੱਚ ਮੱਛੀ ਪਾਲਣ ਅਤੇ ਜਲ-ਪਾਲਣ ਖੇਤਰ ਨੂੰ ਮਜ਼ਬੂਤ ਕਰਨ ਵੱਲ ਇਕ ਵੱਡੇ ਕਦਮ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਅਧੀਨ ਪ੍ਰਵਾਨਿਤ ਮੱਛੀ ਪਾਲਣ ਵਿਕਾਸ ਪ੍ਰੋਜੈਕਟਾਂ ਦੀ ਇੱਕ ਲੜੀ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਦਰਭੰਗਾ ਵਿੱਚ ਨਵੀਂ ਸਾਫਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ (ਐਸ.ਟੀ.ਪੀ.ਆਈ.) ਸਹੂਲਤ ਅਤੇ ਪਟਨਾ ਵਿੱਚ ਏ.ਟੀ.ਪੀ.ਆਈ. ਦੀ ਅਤਿ-ਆਧੁਨਿਕ ਇਨਕਿਊਬੇਸ਼ਨ ਸਹੂਲਤ ਦਾ ਵੀ ਉਦਘਾਟਨ ਕੀਤਾ, ਜਿਸਦਾ ਉਦੇਸ਼ ਆਈ.ਟੀ/ਆਈ.ਟੀ,ਈ.ਐਸ/ਈ.ਐਸ.ਡੀ.ਐਮ ਉਦਯੋਗ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਸਹੂਲਤਾਂ ਆਈ.ਟੀ ਸਾਫਟਵੇਅਰ ਅਤੇ ਸੇਵਾ ਨਿਰਯਾਤ ਨੂੰ ਦੇਣਗੀਆਂ ਹੁਲਾਰਾ
ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਇਹ ਸਹੂਲਤਾਂ ਆਈ.ਟੀ ਸਾਫਟਵੇਅਰ ਅਤੇ ਸੇਵਾ ਨਿਰਯਾਤ ਨੂੰ ਹੁਲਾਰਾ ਦੇਣਗੀਆਂ। ਇਸ ਦੇ ਨਾਲ, ਇਹ ਉੱਭਰ ਰਹੇ ਉੱਦਮੀਆਂ ਲਈ ਤਕਨੀਕੀ ਸਟਾਰਟਅੱਪ ਈਕੋਸਿਸਟਮ ਨੂੰ ਵੀ ਵਿਕਸਤ ਕਰੇਗਾ, ਨਵੀਨਤਾ, ਬੌਧਿਕ ਸੰਪਤੀ ਅਧਿਕਾਰ (ਆਈ.ਪੀ.ਆਰ) ਅਤੇ ਉਤਪਾਦ ਵਿਕਾਸ ਨੂੰ ਉਤਸ਼ਾਹਿਤ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments