Home ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ

0

ਚੰਡੀਗੜ੍ਹ : ਚੰਡੀਗੜ੍ਹ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੇ ਲਈ, ਸ਼ਨੀਵਾਰ ਨੂੰ 25 ਨਵੀਆਂ ਇਲੈਕਟ੍ਰਿਕ ਬੱਸਾਂ ਸ਼ੁਰੂ ਹੋਣ ਜਾ ਰਿਹਾ ਹਨ। ਇਨ੍ਹਾਂ ਬੱਸਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਹਾਟੀ ਤੋਂ ਵਰਚੁਅਲੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।  “ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ” ਦੇ ਤਹਿਤ ਚੰਡੀਗੜ੍ਹ ਨੂੰ ਇਹ ਬੱਸਾਂ ਮਿਲੀਆਂ ਹਨ, ਇਸ ਨਾਲ ਸ਼ਹਿਰ ਵਿੱਚ ਪ੍ਰਦੂਸ਼ਣ ਰਹਿਤ ਸਫ਼ਰ ਦੀ ਸਹੂਲਤ ਹੋਰ ਵਧੇਗੀ। ਪ੍ਰਸ਼ਾਸਨ ਦਾ ਮੁੱਖ ਟੀਚਾ ਪ੍ਰਮੁੱਖ ਰੂਟਾਂ ਉੱਤੇ ਹਰ 10 ਮਿੰਟ ਵਿੱਚ ਬੱਸ ਉਪਲਬਧ ਕਰਵਾਉਣਾ ਹੈ। ਮੌਜੂਦਾ ਸਮੇਂ ਵਿੱਚ ਕਈ ਰੂਟਾਂ ਉੱਤੇ ਬੱਸਾਂ ਦੇ ਆਉਣ-ਜਾਣ ਦੇ ਵਿੱਚ 5 ਤੋਂ 30 ਮਿੰਟ ਦਾ ਅੰਤਰ ਹੈ ਜਿਸਨੂੰ ਘੱਟ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਲਈ ਕੁੱਲ 100 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚੋਂ 25 ਬੱਸਾਂ ਦੀ ਖੇਪ ਆ ਗਈ ਹੈ, ਜਦਕਿ 25 ਹੋਰ ਫਰਵਰੀ ਦੇ ਅੰਤ ਤੱਕ ਅਤੇ ਬਾਕੀ 50 ਮਾਰਚ-ਅਪ੍ਰੈਲ ਤੱਕ ਮਿਲਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਨਵੰਬਰ 2025 ਵਿੱਚ 15 ਸਾਲ ਪੁਰਾਣੀਆਂ 85 ਡੀਜ਼ਲ ਬੱਸਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਗਿਆ ਸੀ, ਜਿਸ ਕਾਰਨ ਬੱਸਾਂ ਦੀ ਘਾਟ ਨੂੰ ਇਹ ਨਵੀਆਂ ਈ-ਬੱਸਾਂ ਪੂਰਾ ਕਰਨਗੀਆਂ। ਨਵੀਆਂ ਬੱਸਾਂ ਮੁੱਖ ਤੌਰ ‘ਤੇ ਲੋਕਲ ਰੂਟਾਂ ‘ਤੇ ਚੱਲਣਗੀਆਂ, ਜਿਸ ਨਾਲ ਟ੍ਰਾਈਸਿਟੀ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਅਨੁਸਾਰ, ਮੈਟਰੋ ਪ੍ਰੋਜੈਕਟ ‘ਤੇ ਆਖਰੀ ਫੈਸਲਾ ਹੋਣ ਤੱਕ ਟ੍ਰੈਫਿਕ ਜਾਮ ਨੂੰ ਹੱਲ ਕਰਨ ਲਈ ਬੱਸ ਸੇਵਾ ਨੂੰ ਮਜ਼ਬੂਤ ​​ਕਰਨਾ ਸਭ ਤੋਂ ਵਿਹਾਰਕ ਵਿਕਲਪ ਹੈ। ਇਹ ਨਵੀਆਂ ਬੱਸਾਂ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਨਾਲ ਲੈਸ ਹਨ ਅਤੇ ਵਿਸ਼ੇਸ਼ ਤੌਰ ‘ਤੇ ਅਪਾਹਜਾਂ ਲਈ ਤਿਆਰ ਕੀਤੀਆਂ ਗਈਆਂ ਹਨ।

ਇਹ 15-ਮੀਟਰ ਲੰਬੀਆਂ, ਏਸੀ ਬੱਸਾਂ ਇੱਕ ਵਾਰ ਪੂਰਾ ਚਾਰਜ ਕਰਨ ‘ਤੇ 224 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ। ਬੱਸ ਵਿੱਚ 36 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਅਤੇ 20 ਯਾਤਰੀਆਂ ਦੀ ਖੜ੍ਹੇ ਹੋਣ ਦੀ ਸਮਰੱਥਾ ਹੈ। ਯਾਤਰੀਆਂ ਦੀ ਸੁਵਿਧਾ ਦੇ ਲਈ, ਪੁਸ਼-ਬਟਨ ਸਟਾਪ ਅਤੇ ਡਿਜੀਟਲ ਡਿਸਪਲੇ ਬੋਰਡ ਲਗਾਏ ਗਏ ਹਨ। ਬੱਸਾਂ ਵਿੱਚ ਅਪਾਹਜ ਯਾਤਰੀਆਂ ਲਈ ਆਟੋਮੈਟਿਕ ਰੈਂਪ ਦੀ ਸੁਵਿਧਾ ਹੈ, ਅਤੇ ਲੋ-ਫਲੋਰ ਡਿਜ਼ਾਈਨ ਹੋਣ ਦੀ ਵਜ੍ਹਾਂ ਨਾਲ ਇਸ ਦੀ ਫਲੋਰ ਹਾਈਟ ਸਿਰਫ 400 ਮਿਲੀਮੀਟਰ ਰੱਖੀ ਗਈ ਹੈ, ਤਾਂਕਿ ਚੜ੍ਹਨਾ ਅਤੇ ਉਤਰਨਾ ਵਿੱਚ ਕੋਈ ਦਿੱਕਤ ਨਾ ਹੋਏ। ਸ਼ਹਿਰ ਵਿੱਚ ਲਗਭਗ 80 ਈ-ਬੱਸਾਂ ਪਹਿਲਾਂ ਹੀ ਸਫਲਤਾਪੂਰਵਕ ਕੰਮ ਕਰ ਰਹੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version