Homeਦੇਸ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰ ਪਾਇਲ ਮਹਿਤਾ ਜੀ ਦੇ ਦੇਹਾਂਤ ’ਤੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰ ਪਾਇਲ ਮਹਿਤਾ ਜੀ ਦੇ ਦੇਹਾਂਤ ’ਤੇ ਸੋਗ ਕੀਤਾ ਪ੍ਰਗਟ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰ ਪਾਇਲ ਮਹਿਤਾ ਜੀ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪਾਇਲ ਮਹਿਤਾ ਜੀ ਇੱਕ ਮਿਹਨਤੀ ਅਤੇ ਸਮਰਪਿਤ ਪੱਤਰਕਾਰ ਸੀ ਜੋ ਜ਼ਮੀਨੀ ਹਕੀਕਤ ਨਾਲ ਡੂੰਘਾਈ ਨਾਲ ਜੁੜੀ ਰਹੀ ਅਤੇ ਰਾਸ਼ਟਰੀ ਮੁੱਦਿਆਂ ਦੀ ਡੂੰਘੀ ਸਮਝ ਨਾਲ ਆਪਣੀ ਰਿਪੋਰਟਿੰਗ ਕਰਦੀ ਸੀ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਉਨ੍ਹਾਂ ਨੂੰ ਉਨ੍ਹਾਂ ਦੀ ਗਰਮਜੋਸ਼ੀ, ਦਿਆਲਤਾ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨਾਲ ਉਨ੍ਹਾਂ ਦੇ ਨਿੱਜੀ ਜੁੜਾਅ ਲਈ ਵੀ ਯਾਦ ਰੱਖਿਆ ਜਾਵੇਗਾ।” 

ਸ਼੍ਰੀ ਮੋਦੀ ਨੇ ਐਕਸ ’ਤੇ ਪੋਸਟ ਕੀਤਾ:

ਪਾਇਲ ਮਹਿਤਾ ਜੀ ਇੱਕ ਮਿਹਨਤੀ ਪੱਤਰਕਾਰ ਸੀ ਜੋ ਜ਼ਮੀਨੀ ਹਕੀਕਤ ਨਾਲ ਡੂੰਘਾਈ ਨਾਲ ਜੁੜੀ ਰਹੀ ਅਤੇ ਰਾਸ਼ਟਰੀ ਮੁੱਦਿਆਂ ਦੀ ਡੂੰਘੀ ਸਮਝ ਨਾਲ ਆਪਣੀ ਰਿਪੋਰਟਿੰਗ ਕਰਦੀ ਸੀ।

ਅਪਣੇ ਕੰਮ ਤੋਂ ਇਲਾਵਾ, ਉਨ੍ਹਾਂ ਨੂੰ ਉਨ੍ਹਾਂ ਦੀ ਦਿਆਲਤਾ ਅਤੇ ਪਿਆਰ ਲਈ ਯਾਦ ਰੱਖਿਆ ਜਾਵੇਗਾ ਜਿਸ ਨਾਲ ਉਨ੍ਹਾਂ ਨੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਛੂਹਿਆ। ਉਨ੍ਹਾਂ ਦਾ ਅਚਾਨਕ ਅਤੇ ਬੇਵਕਤ ਦੇਹਾਂਤ ਬਹੁਤ ਦੁਖਦਾਈ ਹੈ।

ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਅਤੇ ਸਹਿਕਰਮੀਆਂ ਪ੍ਰਤੀ ਮੇਰੀਆਂ ਡੂੰਘੀ ਸੰਵੇਦਨਾਵਾਂ। ਪਰਮਾਤਮਾ ਉਨ੍ਹਾਂ ਨੂੰ ਇਸ ਔਖੇ ਸਮੇਂ ਵਿੱਚ ਸ਼ਕਤੀ ਪ੍ਰਦਾਨ ਕਰਨ। ਓਮ ਸ਼ਾਂਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments