Homeਸੰਸਾਰਪ੍ਰਧਾਨ ਮੰਤਰੀ ਮੋਦੀ ਅੱਜ ਸਾਊਥ ਅਫ਼ਰੀਕਾ ਲਈ ਹੋਏ ਰਵਾਨਾ

ਪ੍ਰਧਾਨ ਮੰਤਰੀ ਮੋਦੀ ਅੱਜ ਸਾਊਥ ਅਫ਼ਰੀਕਾ ਲਈ ਹੋਏ ਰਵਾਨਾ

ਸਾਊਥ ਅਫ਼ਰੀਕਾ : ਜੀ-20 ਸਿਖਰ ਸੰਮੇਲਨ ਪਹਿਲੀ ਵਾਰ ਅਫ਼ਰੀਕਾ ਦੀ ਧਰਤੀ ‘ਤੇ ਹੋਣ ਜਾ ਰਿਹਾ ਹੈ। ਇਸਨੂੰ ਲੈ ਕੇ ਅਫ਼ਰੀਕਾ ਨੇ ਪੂਰੀ ਤਿਆਰੀ ਕਰ ਲਈ ਹੈ। ਪੀ.ਐਮ. ਮੋਦੀ ਸਮੇਤ ਦੁਨੀਆ ਭਰ ਦੇ ਵੱਡੇ ਲੀਡਰ ਇਸ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਤਿੰਨ ਦਿਨਾਂ ਦੇ ਦੌਰੇ ‘ਤੇ ਸਾਊਥ ਅਫ਼ਰੀਕਾ ਲਈ ਰਵਾਨਾ ਹੋਏ। ਦੱਸ ਦੇਈਏ ਕਿ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿੱਚ ਹੋ ਰਹੇ ਜੀ-20 ਸੰਮੇਲਨ ਵਿੱਚ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਹੋਵੇਗੀ।

ਸਾਊਥ ਅਫਰੀਕਾ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੇ G-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਾਊਥ ਅਫਰੀਕਾ ਦੇ ਜੋਹਾਨਸਬਰਗ ਲਈ ਰਵਾਨਾ ਹੋਏ, ਜਿੱਥੇ ਉਹ ਭਾਰਤ ਅਤੇ ਗਲੋਬਲ ਸਾਊਥ ਨਾਲ ਜੁੜੇ ਖਾਸ ਮੁੱਦਿਆਂ ‘ਤੇ ਚਰਚਾ ਕਰਨਗੇ। ਇਹ ਸੰਮੇਲਨ ਗਲੋਬਲ ਸਾਊਥ ਵੱਲੋਂ ਹੋਸਟ ਕੀਤੀ ਗਈ ਲਗਾਤਾਰ ਚੌਥੀ G20 ਮੀਟਿੰਗ ਹੈ, ਇਸ ਤੋਂ ਪਹਿਲਾਂ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਨੇ ਪ੍ਰੈਜ਼ੀਡੈਂਸੀ ਕੀਤੀ ਸੀ। ਪੀ.ਐਮ. ਮੋਦੀ ਇਸ ਸਮਾਗਮ ਵਿੱਚ ਜੀ-20 ਏਜੰਡੇ ‘ਤੇ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕਰਨਗੇ।

ਦੁਵੱਲੀ ਬੈਠਕ ਵੀ ਕਰ ਸਕਦੇ ਹਨ ਪੀ.ਐਮ. ਮੋਦੀ

ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿੱਚ ਜੀ-20 ਲੀਡਰਜ਼ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਮੌਜੂਦ ਕੁਝ ਆਗੂਆਂ ਦੇ ਨਾਲ ਦੋ-ਪੱਖੀ ਮੀਟਿੰਗਾਂ ਵੀ ਕਰ ਸਕਦੇ ਹਨ। ਮੋਦੀ ਨੇ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ, ‘ਮੈਂ ਸਿਖਰ ਸੰਮੇਲਨ ਵਿੱਚ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕਰਾਂਗਾ, ਜੋ ਸਾਡੇ ‘ਵਸੁਧੈਵ ਕੁਟੁੰਬਕਮ’ ਅਤੇ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦੇ ਦੇ ਆਦਰਸ਼ਾਂ ਦੇ ਅਨੁਸਾਰ ਹੈ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments