Home ਹਰਿਆਣਾ ਗੁਰੂਗ੍ਰਾਮ ਜ਼ਿਲ੍ਹੇਂ ’ਚ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਮੈਟਰੋ ਪ੍ਰੋਜੈਕਟ ਲਾਈਨਾਂ ਦੇ ਚਲਦੇ...

ਗੁਰੂਗ੍ਰਾਮ ਜ਼ਿਲ੍ਹੇਂ ’ਚ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਮੈਟਰੋ ਪ੍ਰੋਜੈਕਟ ਲਾਈਨਾਂ ਦੇ ਚਲਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ

0

ਗੁਰੂਗ੍ਰਾਮ : ਗੁਰੂਗ੍ਰਾਮ ਦੇ ਮਾਨੇਸਰ ਖੇਤਰ ਵਿੱਚ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (RRTS) ਮੈਟਰੋ ਪ੍ਰੋਜੈਕਟ ਲਾਈਨਾਂ ਦੇ ਚਲਦੇ ਕੁਝ  ਦਿਨਾਂ ਲਈ ਬਿਜਲੀ ਬੰਦ ਰਹੇਗੀ। ਬਿਜਲੀ ਦੀ ਲਾਈਨ ਸ਼ਿਫਟ ਹੋਣ ਕਾਰਨ ਕੁਝ ਦਿਨਾਂ ਤੱਕ ਬਿਜਲੀ ਸਪਲਾਈ ਨਹੀਂ ਹੋ ਸਕੇਗੀ, ਜਿਸ ਕਾਰਨ ਲੋਕਾਂ ਨੂੰ ਦਿੱਕਤ ਆਵੇਗੀ। ਇਸ ਬਾਰੇ ਬਿਜਲੀ ਵਿਭਾਗ ਵੱਲੋਂ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ RRTS ਨੂੰ ਲੈ ਕੇ ਬਿਜਲੀ ਦੀਆਂ ਲਾਈਨਾਂ ਇਸ ਲਈ ਸ਼ਿਫਟ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਸਾਰੀ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ।

ਵਿਭਾਗ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜ਼ਰੂਰੀ ਉਪਕਰਣਾਂ ਨੂੰ ਪਹਿਲਾਂ ਤੋਂ ਚਾਰਜ ਕਰਨ ਅਤੇ ਇਸ ਸਮੇਂ ਦੌਰਾਨ ਅਸੁਵਿਧਾ ਤੋਂ ਬਚਣ ਲਈ ਬਿਜਲੀ ਬੈਕਅੱਪ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ।

ਕਿਹੜੇ ਖੇਤਰ ਹੋਣਗੇ ਪ੍ਰਭਾਵਿਤ?

ਸ਼ਡਿਊਲ ਵਿੱਚ ਕਿਹਾ ਗਿਆ ਹੈ ਕਿ ਰਾਮਪੁਰਾ ਫੀਡਰ ‘ਤੇ 2 ਨਵੰਬਰ ਤੋਂ 6 ਨਵੰਬਰ ਤੱਕ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ।

ਗੁੱਜਰ, ਸ਼ਿਕੋਹਪੁਰ ਅਤੇ ਸਿਆਨੋ ਫੀਡਰਾਂ ‘ਤੇ 4 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਮਾਨੇਸਰ ਦੇ ਸੈਕਟਰ – 81, ਹਲਦੀਰਾਮ, ਏਅਰਕੌਨ, ਪਰਪਟੀ, ਨਖਡੌਲਾ, ਕਾਕਰੋਲਾ, ਨਵਾਦਾ ਅਤੇ ਹਯਾਤਪੁਰ ਦੇ ਫੀਡਰਾਂ ਉੱਤੇ 2 ਨਵੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਅਤੇ 9 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਬਿਜਲੀ ਬੰਦ ਰਹੇਗੀ।

ਲੋਕ ਦੀ ਵਿਭਾਗ ਤੋਂ ਬੇਨਤੀ

ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਪੂਰਾ ਹੁੰਦੇ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਨਿਰਧਾਰਤ ਸਮੇਂ ਦੇ ਅੰਦਰ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੈਟਰੋ ਪ੍ਰੋਜੈਕਟ ਨੂੰ ਖੇਤਰ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਅਤੇ ਟ੍ਰੈਫਿਕ ਭੀੜ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਦੀ ਵਿਭਾਗ ਨੂੰ ਬੇਨਤੀ ਹੈ ਕਿ ਜਦੋਂ ਵੀ ਅਜਿਹੇ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੁੰਦਾ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

NO COMMENTS

LEAVE A REPLY

Please enter your comment!
Please enter your name here

Exit mobile version