ਰੋਹਤਕ: ਪਿੰਡ ਮਾਇਨਾ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਮੁੱਕੇਬਾਜ਼ ਅਮਿਤ ਪੰਘਾਲ ਦੇ ਵਿਆਹ ਦੀਆਂ ਰਸਮਾਂ ਬੀਤੇ ਦਿਨ ਮਹਿੰਦੀ ਸਮਾਰੋਹ ਨਾਲ ਸਮਾਪਤ ਹੋਈਆਂ। ਅੱਜ ਪਿੰਡ ਮਾਇਨਾ ਤੋਂ ਜੀਂਦ ਦੇ ਲਈ ਬਰਾਤ ਨਿਕਲੇਗੀ । ਜੀਂਦ ਵਿੱਚ ਅਮਿਤ ਪੰਘਾਲ ਅਤੇ ਅੰਸ਼ੁਲ ਸ਼ਿਓਕੰਦ 7 ਫੇਰੇ ਲੈ ਕੇ ਵਿਆਹ ਦੇ ਬੰਧਨ ਵਿੱਚ ਬੱਝਣਗੇ।
ਮੁੱਕੇਬਾਜ਼ ਅਮਿਤ ਪੰਘਾਲ ਦੀ ਮੰਗਣੀ 31 ਮਾਰਚ ਨੂੰ ਜੀਂਦ ਦੇ ਇੱਕ ਨਿੱਜੀ ਹੋਟਲ ਵਿੱਚ ਹੋਈ ਸੀ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਮੰਗਣੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਖ਼ਬਰ ਜਨਤਕ ਹੋਈ। ਅੱਜ , 2 ਨਵੰਬਰ ਨੂੰ ਵਿਆਹ ਤੋਂ ਬਾਅਦ, 4 ਨਵੰਬਰ ਨੂੰ ਰੋਹਤਕ ਦੇ ਇੱਕ ਨਿੱਜੀ ਹੋਟਲ ਵਿੱਚ ਇੱਕ ਰਿਸੈਪਸ਼ਨ ਤਹਿ ਕੀਤੀ ਗਈ ਹੈ।
