ਹੁਸ਼ਿਆਰਪੁਰ : ਬਿਜਲੀ ਖ਼ਪਤਕਾਰਾ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਸਬ-ਅਰਬਨ ਸਬ-ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ, ਰਾਜੀਵ ਜਸਵਾਲ ਅਤੇ ਜੇ.ਈ ਵਿਨੇ ਕੁਮਾਰ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ 66 ਕੇ.ਵੀ. ਅਜੋਵਾਲ ਸਬ ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਅਜੋਵਾਲ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ, ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਪ੍ਰੀਤ ਨਗਰ, ਅਜੋਵਾਲ, ਛੱਜੂ ਕਲੋਨੀ ਅਤੇ ਹੋਰ ਖੇਤਰ ਪ੍ਰਭਾਵਿਤ ਹੋਣਗੇ। ਬਿਜਲੀ ਕੱਟ ਦਾ ਸਮਾਂ ਵੱਡ ਵੀ ਸਕਦਾ ਹੈ।











