Home ਪੰਜਾਬ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

0

ਹੁਸ਼ਿਆਰਪੁਰ : ਸਿਵਲ ਲਾਈਨਜ਼ ਸਬ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਵਿਕਰਾਂਤ ਜੋਸ਼ੀ ਅਤੇ ਜੇ.ਈ. ਸੰਨੀ ਠਾਕੁਰ, ਸੁਰਿੰਦਰ ਪਾਲ ਅਤੇ ਮੁਨੀਸ਼ ਸੈਣੀ ਨੇ ਕਿਹਾ ਹੈ ਕਿ 66 ਕੇ.ਵੀ. ਸਾਧੂ ਆਸ਼ਰਮ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰ ਖੜਕਣ, ਛਾਉਣੀ, ਬਜਵਾੜਾ ਜਹਾਂ ਖੇਲਣ, ਯੂਨੀਵਰਸਿਟੀ, ਪੀ.ਆਰ.ਟੀ.ਸੀ., ਸਰਵਿਸਿਜ਼ ਕਲੱਬ, ਨਾਰਾਇਣ ਨਗਰ ਆਦਿ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ ਯਾਨੀ 20 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਕਾਰਨ ਸ਼ਾਲੀਮਾਰ ਨਗਰ, ਬੁੱਲਮਬਾੜੀ, ਪੁਲਿਸ ਲਾਈਨ, ਸਰਸਵਤੀ ਵਿਹਾਰ, ਸਿਵਲ ਲਾਈਨ ਐਕਸਟੈਂਸ਼ਨ, ਬਸੰਤ ਵਿਹਾਰ, ਮਿੰਨੀ ਸਕੱਤਰੇਤ, ਬੀਰਬਲ ਨਗਰ, ਆਕਾਸ਼ ਨਗਰ, ਊਨਾ ਰੋਡ, ਸ਼ਿਵਾਜੀ ਚੌਕ, ਬਹਾਦਰਪੁਰ, ਗਾਂਧੀ ਚੌਕ, ਪੰਜ ਪਿਪਲੀ, ਨਾਰਾਇਣ ਨਗਰ, ਚਾਂਦ ਨਗਰ, ਸਨਸ਼ਾਈਨ ਕਲੋਨੀ, ਬਜਵਾੜਾ, ਬਜਵਾੜਾ ਕਲਾਂ, ਅੰਬੇਡਕਰ ਨਗਰ, ਦਿਆਲ ਕਲੋਨੀ, ਨਿਸ਼ਾਨ ਕਲੋਨੀ, ਛਾਉਣੀ, ਆਰ.ਸੀ. ਕੈਂਪ, ਸ਼ੇਰਗੜ੍ਹ, ਸ਼ਾਂਤੀ ਨਗਰ, ਕਿਲਾ ਵਰੁਣ, ਸੰਤ ਨਗਰ, ਸਿੰਘਪੁਰ, ਹਰੀਕ੍ਰਿਸ਼ਨ ਨਗਰ, ਬੈਂਕ ਕਲੋਨੀ, ਨਵੀਂ ਕਲੋਨੀ, ਇਲਾਹਾਬਾਦ, ਜਹਾਨਖੇਲਾਂ, ਬਸੀ ਮੁਸਤਫਾ, ਡੱਲੇਵਾਲ, ਥਰੌਲੀ, ਪਟਿਆੜੀਆਂ, ਚੱਕ ਸਾਧੂ, ਮਹਿਲਾਂਵਾਲੀ ਆਦਿ ਇਲਾਕੇ ਪ੍ਰਭਾਵਿਤ ਹੋਣਗੇ।

ਉਦਮੁਦ ਟਾਂਡਾ : ਇਸੇ ਤਰ੍ਹਾਂ ਪੰਜਾਬ ਰਾਜ ਬਿਜਲੀ ਨਿਗਮ ਦੇ 132 ਕੇਵੀ ਸਬ-ਡਿਵੀਜ਼ਨ ਉਦਮੁਦ ਟਾਂਡਾ ਤੋਂ ਚੱਲਣ ਵਾਲੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਅੱਜ 20 ਦਸੰਬਰ ਨੂੰ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਸਬ-ਡਿਵੀਜ਼ਨ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਮਾਡਲ ਟਾਊਨ ਫੀਡਰ ਅਤੇ 11 ਕੇ.ਵੀ. ਉਦਮੁਦ ਅਰਬਨ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ ਉਦਮੁਦ ਮੇਨ ਬਾਜ਼ਾਰ, ਅਹੀਆਪੁਰ, ਲਾਹੌਰੀਆਂ ਮੁਹੱਲਾ, ਗੜ੍ਹੀ ਮੁਹੱਲਾ, ਸਾਹਿਬਾਜ਼ਪੁਰ, ਪਾਸਵਾਲ, ਮਾਨਪੁਰ, ਮੂਨਕ ਕਲਾਂ, ਕਾਦਰੀ ਚੱਕ ਆਦਿ ਪਿੰਡਾਂ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਮੋਗਾ :  132 ਕੇ.ਵੀ. ਸਬ-ਸਟੇਸ਼ਨ ਧੱਲੇਕੇ ਤੋਂ ਚੱਲਦੇ 11 ਕੇ.ਵੀ. ਫੀਡਰ ਸ੍ਰੀ ਗੁਰੂ ਰਾਮਦਾਸ ਨਗਰ ਉੱਤੇ ਜ਼ਰੂਰੀ ਮੁਰੰਮਤ ਕਰਨ ਲਈ 20 ਦਸੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਕਰਕੇ ਸੂਰਜ ਨਗਰ, ਦਾਣਾ ਮੰਡੀ, ਜ਼ੀਰਾ ਰੋਡ, ਸ੍ਰੀ ਗੁਰੂ ਰਾਮਦਾਸ ਨਗਰ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਜਸਵੀਰ ਸਿੰਘ, ਐਸ.ਡੀ.ਓ., ਅਤੇ ਜੇ.ਈ. ਰਵਿੰਦਰ ਕੁਮਾਰ, ਉੱਤਰੀ ਸਬ-ਡਵੀਜ਼ਨ ਦੁਆਰਾ ਦਿੱਤੀ ਗਈ।

ਫਿਰੋਜ਼ਪੁਰ  : ਜਰੂਰੀ ਮੈਂਟੀਨੈਂਸ ਦੇ ਕਾਰਨ ਅੱਜ, 20 ਦਸੰਬਰ ਨੂੰ ਕੈਂਟ-1 ਸਰਕਲ ਤੋਂ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਇੰਜੀਨੀਅਰ ਕੁਨਾਲ ਗੋਇਲ ਨੇ ਦੱਸਿਆ ਕਿ 220 ਕੇਵੀ ਵਿੱਚ ਜਰੂਰੀ ਮੁਰੰਮਤ ਦਾ ਕੰਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ ਜਿਸ ਕਾਰਨ ਕੈਂਟ-1 ਸਰਕਲ ਨਾਲ ਜੁੜੇ ਸਾਰੇ ਫੀਡਰਾਂ ‘ਤੇ ਇਸ ਦੌਰਾਨ ਪਾਵਰ ਕੱਟ ਰਹੇਗਾ।

NO COMMENTS

LEAVE A REPLY

Please enter your comment!
Please enter your name here

Exit mobile version