Homeਪੰਜਾਬਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਗੜ੍ਹਦੀਵਾਲਾ : ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ. ਸਬ-ਡਿਵੀਜ਼ਨ ਗੜ੍ਹਦੀਵਾਲਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ 66 KV ਸਬ ਸਟੇਸ਼ਨ ਗੜ੍ਹਦੀਵਾਲਾ ਦੀ ਜ਼ਰੂਰੀ ਮੁਰੰਮਤ ਲਈ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਗੜ੍ਹਦੀਵਾਲਾ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਯੂ.ਪੀ.ਐਸ. ਫੀਡਰ ਅਤੇ ਏ.ਪੀ. ਫੀਡਰ ਦੀ ਸਪਲਾਈ ਬੰਦ ਰਹੇਗੀ। ਜਿਸ ਨਾਲ ਸਾਰੇ ਪਿੰਡਾਂ ਅਤੇ ਸ਼ਹਿਰ ਦੀ ਸਪਲਾਈ ਬੰਦ ਰਹੇਗੀ।

ਦੋ ਦਿਨ ਬਿਜਲੀ ਰਹੇਗੀ ਬੰਦ

ਕਾਲਾ ਸੰਘੀਆ: 66 ਕੇ.ਵੀ. ਸਬ ਸਟੇਸ਼ਨ ਖੁਸਰੋਪੁਰ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਮੋਟਰ ਆਲੇ ਅਤੇ ਘਰਾਂ ਆਲੇ ਫੀਡਰ 8 ਦਸੰਬਰ, 2025 ਅਤੇ 9 ਦਸੰਬਰ, 2025 ਨੂੰ ਸ਼ਟਡਾਊਨ ਕਾਰਨ ਬੰਦ ਰਹਿਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੇ.ਈ. ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸ਼ਟਡਾਊਨ ਕਾਰਨ ਸਬ-ਡਿਵੀਜ਼ਨ ਕਾਲਾ ਸੰਘਿਆ ਦੇ ਅਧੀਨ ਆਉਣ ਵਾਲੇ 11 ਕੇ.ਵੀ. ਖੁਸਰੋਪੁਰ ਯੂ.ਪੀ.ਐਸ., 11 ਕੇ.ਵੀ. ਆਧੀ ਏ.ਪੀ., 11 ਕੇ.ਵੀ. ਸ਼ਾਹਪੁਰ ਏ.ਪੀ. ਅਤੇ 11 ਕੇ.ਵੀ. ਬੜਿਆਲ ਏ.ਪੀ. ਫੀਡਰ ਬੰਦ ਰੱਖੇ ਜਾਣਗੇ।

ਉਨ੍ਹਾਂ ਦੱਸਿਆ ਕਿ ਜ਼ਰੂਰੀ ਮੁਰੰਮਤਾਂ ਕਾਰਨ ਉਕਤ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਅਤੇ ਇਸ ਸ਼ਟਡਾਊਨ ਕਾਰਨ ਰਹੀਮਪੁਰ, ਸੰਧੂ ਚੱਠਾ, ਬੜਿਆਲ, ਕੇਸਰਪੁਰ ਮੰਡੇਰ ਦੋਵਾਂ ਪਿੰਡਾਂ ਦੀ ਬਿਜਲੀ ਸਪਲਾਈ ‘ਤੇ ਅਸਰ ਪਏਗਾ। ਜੇ.ਈ. ਜਸਵੀਰ ਸਿੰਘ ਨੇ ਦੱਸਿਆ ਕਿ ਬਿਜਲੀ ਸ਼ਟਡਾਊਨ ਲਈ ਤੈਅ ਸਮੇਂ ਨੂੰ ਲੋੜ ਮੁਤਾਬਕ ਘਟਾਇਆ ਜਾ ਵਧਾਈਆਂ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments