Homeਪੰਜਾਬਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਜੈਤੋ : ਪੰਜਾਬ ਵਿੱਚ ਅੱਜ ਵੀਰਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਬੰਦ ਰਹੇਗੀ। ਇਸੇ ਦੇ ਤਹਿਤ ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਸਬ-ਡਿਵੀਜ਼ਨ ਜੈਤੋ ਨੇ ਜਾਣਕਾਰੀ ਦਿੱਤੀ ਕਿ ਰੋਮਾਣਾ ਅਲਬੇਲ ਸਿੰਘ ਵਿੱਚ ਰੇਲਵੇ ਗਰਿੱਡ ਦੀ ਲਾਈਨ ਦਾ ਕੰਮ ਕਰਨ ਲਈ 4 ਦਸੰਬਰ 2025 (ਵੀਰਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ.ਵੀ. ਸਬ-ਸਟੇਸ਼ਨ ਜੈਤੋ ਤੋਂ ਚੱਲਣ ਵਾਲੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਪਿੰਡ ਚੰਦਭਾਨ, ਗੁਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ, ਜੈਤੋ ਸ਼ਹਿਰੀ, ਬਠਿੰਡਾ ਰੋਡ, ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪੂਰਨ ਸਿੰਘ ਸਮੇਤ ਕਈ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ.ਵੀ. ਸਬ-ਸਟੇਸ਼ਨ ਚੈਨਾ ਤੋਂ ਚੱਲਣ ਵਾਲੇ ਚੈਨਾ, ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਬਰਕੰਦੀ ਆਦਿ ਪਿੰਡਾਂ ਦੀ ਸ਼ਹਿਰੀ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ।

ਮੋਗਾ : 132 KV ਸਬ-ਸਟੇਸ਼ਨ ਤੋਂ ਚੱਲਣ ਵਾਲੇ 11 KV ਫੀਡਰ—ਇੰਡਸਟਰੀ ਸ਼ਹਿਰੀ, ਸੂਰਜ ਨਗਰ, ਲੰਡੇਕੇ ਸ਼ਹਿਰੀ, ਲੰਡੇਕੇ ਦਿਹਾਤੀ, ਧੱਲੇਕੇ ਦਿਹਾਤੀ—ਜ਼ਰੂਰੀ ਮੇਨਟੇਨੈਂਸ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਨਾਲ ਧੱਲੇਕੇ, ਸੂਰਜ ਨਗਰ, ਦੁਨੇਕੇ, ਲੰਡੇਕੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਐੱਸ.ਡੀ.ਓ. ਇੰਜੀਨੀਅਰ ਜਸਵੀਰ ਸਿੰਘ ਅਤੇ ਜੇ.ਈ. ਰਵਿੰਦਰ ਕੁਮਾਰ, ਨਾਰਥ ਸਬ-ਡਿਵੀਜ਼ਨ ਮੋਗਾ ਨੇ ਦਿੱਤੀ।

ਗੋਰਾਇਆ : 220 KV ਸਬ-ਸਟੇਸ਼ਨ ਵਿੱਚ ਜ਼ਰੂਰੀ ਮੁਰੰਮਤ ਦੇ ਕੰਮ ਕਰਕੇ 4 ਦਸੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਾਇਆ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ। ਸਬ-ਸਟੇਸ਼ਨ ਤੋਂ ਨਿਕਲਣ ਵਾਲੇ ਸਾਰੇ ਫੀਡਰ ਬੰਦ ਰਹਿਣਗੇ।

ਫਗਵਾੜਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ, ਸਬ-ਡਿਵੀਜ਼ਨ ਪਾਂਸ਼ਟ ਨੇ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ 220 ਕੇ.ਵੀ. ਸਬ-ਸਟੇਸ਼ਨ ਰੇਹਾਨਾ ਜੱਟਾਂ ਤੋਂ ਚੱਲਣ ਵਾਲੇ 11 ਕੇ.ਵੀ. ਨਸੀਰਾਬਾਦ ਫੀਡਰ ’ਤੇ ਜ਼ਰੂਰੀ ਮੁਰੰਮਤ ਕਾਰਨ 4 ਦਸੰਬਰ (ਵੀਰਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਨਰੂੜ, ਨਸੀਰਾਬਾਦ, ਤਾੜਾ ਬਘਾਣਾ, ਰਣਧੀਰਗੜ੍ਹ, ਖਲੀਆਣ, ਸਾਹਨੀ, ਮਲਕਪੁਰ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments