Homeਪੰਜਾਬਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਨੂਰਪੁਰਬੇਦੀ : ਵਧੀਕ ਸਹਾਇਕ ਇੰਜੀਨੀਅਰ ਪੰਜਾਬ ਸਟੇਟ ਪਾਵਰਕਾਮ ਲਿਮਟਿਡ ਸਬ ਆਫਿਸ ਤਖ਼ਤਗੜ੍ਹ ਕੁਲਵਿੰਦਰ ਸਿੰਘ ਵੱਲੋਂ ਜਾਰੀ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਅੱਜ, ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ.ਵੀ. ਪਿੰਡ ਝਾਂਡੀਆਂ ਦੇ ਫੀਡਰ ਦੇ ਅੰਦਰ ਆਉਣ ਵਾਲੇ ਧਮਾਣਾ, ਗ੍ਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬ੍ਰਾਹਮਣਮਾਜਰਾ ਆਦਿ ਪਿੰਡਾਂ ਦੀਆਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਰੁੱਖਾਂ ਦੀ ਕਟਾਈ ਕਰਕੇ ਮਿਲੇ ਪਰਮਿਟ ਦੇ ਤਹਿਤ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਰਕੇ ਬਿਜਲੀ ਕਟੌਤੀ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।

ਸ੍ਰੀ ਮੁਕਤਸਰ ਸਾਹਿਬ: ਇੰਜੀਨੀਅਰ ਬਲਜੀਤ ਸਿੰਘ ਸਹਾਇਕ ਇੰਜੀਨੀਅਰ ਐੱਸ/ਡੀ ਬਰੀਵਾਲਾ ਨੇ ਦੱਸਿਆ ਕਿ ਅੱਜ 132 ਕੇ.ਵੀ. ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਐਸ/ਐਸ ਸਰਾਏਨਾਗਾ ਵਿਖੇ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗਾ। ਇਸ ਬੰਦ ਦੌਰਾਨ, 132 ਕੇ.ਵੀ. ਐਸ/ਐਸ ਸਰਾਏਨਾਗਾ – 11 ਕੇਵੀ ਵਾਡ ਸਾਹਿਬ ਏ.ਪੀ., ਹਰੀਕੇ ਕਲਾਂ ਯੂ.ਪੀ.ਐਸ., ਹਰੀਕੇ ਕਲਾਂ ਏ.ਪੀ., ਫਿੱਡੇ ਕਲਾਂ ਏਪੀ, ਬਾਜਾ ਮਰਾੜ ਏ.ਪੀ., ਇੰਡਸਟਰੀਅਲ ਜੀ.ਐਸ., ਬਾਰੀਵਾਲਾ ਜੀ.ਐਸ., ਮਰਾੜ ਕਲਾਂ ਯੂ.ਪੀ.ਐਸ., ਖੋਖਰ ਏ.ਪੀ., ਵਡਿੰਗ ਏ.ਪੀ., ਸਰਾਏਨਾਗਾ ਜੀ.ਐਸ. ਫੀਡਰਾਂ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments