Homeਪੰਜਾਬਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ’ਚ ਬਿਜਲੀ ਬੰਦ ਹੋਣ ਦੀ ਸੂਚਨਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਪਾਵਰਕਾਮ ਦੇ ਐਸ.ਡੀ.ਓ. ਵਿਕਰਾਂਤ ਜੋਸ਼ੀ ਨੇ ਕਿਹਾ ਹੈ ਕਿ 11 ਕੇਵੀ ਬੰਜਰਬਾਗ, ਸਲਵਾੜਾ ਅਤੇ ਅਜੋਵਾਲ ਫੀਡਰਾਂ ਦੀ ਬਿਜਲੀ ਸਪਲਾਈ 26 ਫਰਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਨਵੇਂ ਫੀਡਰ ਦੇ ਨਿਰਮਾਣ ਦੇ ਲਈ ਬੰਦ ਰਹੇਗੀ।

ਇਸ ਦੇ ਚੱਲਦੇ ਬੰਜਰਬਾਗ, ਸਲਵਾੜਾ, ਸੁਖੀਆਬਾਦ, ਵੈਸ਼ਨੋ ਮਾਤਾ ਮੰਦਰ ਦੇ ਨੇੜੇ ਭਰਵਾਈ ਰੋਡ, ਅੰਬੇ ਵੈਲੀ, ਭਵਾਨੀ ਨਗਰ, ਅਜੀਤ ਨਗਰ, ਅਨਮੋਲ ਨਗਰ, ਸ਼ਾਸਤਰੀ ਨਗਰ, ਈਸ਼ਵਰ ਨਗਰ, ਸ਼ਮਸ਼ਾਨ ਘਾਟ, ਹਰਿਆਣਾ ਰੋਡ, ਪੁਰਾਣਾ ਟਾਂਡਾ ਰੋਡ, ਨਲੋਈਆਂ ਚੌਕ, ਅਜੋਵਾਲ, ਮਿਲਕ ਪਲਾਂਟ, ਸੈਂਚਾ, ਪ੍ਰੀਤ ਨਗਰ ਫੈਕਟਰੀ ਸਾਈਡ ਆਦਿ ਖੇਤਰ ਪ੍ਰਭਾਵਿਤ ਹੋਣਗੇ।

ਤਰਨਤਾਰਨ ਦੇ ਪੱਟੀ ਖੇਤਰ ਵਿੱਚ ਵੀ ਬਿਜਲੀ ਰਹੇਗੀ ਬੰਦ

ਪੱਟੀ : ਪਾਵਰਕਾਮ ਦੇ ਸੇਹਰੀ ਪੱਟੀ ਦੇ ਐਸਡੀਓ ਰਾਜਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ 220 ਕੇਵੀ ਬਿਜਲੀ ਸਪਲਾਈ ਮੁਅੱਤਲ ਰਹੇਗੀ। ਪੱਟੀ ਸਿਟੀ ਫੀਡਰ ਅੱਜ, 26 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਨਾਲ ਫੌਜੀ ਛਾਉਣੀ ਵਾਲੇ ਪਾਸੇ, ਰੋਹੀ ਵਾਲਾ ਮੰਦਰ ਵਾਲੇ ਪਾਸੇ, ਗਰਲਜ਼ ਸਕੂਲ ਵਾਲੇ ਪਾਸੇ, ਮੰਤਰੀ ਪੀਠ ਵਾਲੇ ਪਾਸੇ, ਨਦੋਹਰ ਚੌਕ ਅਤੇ ਚਠੂਆਂ ਵਾਲਾ ਮੁਹੱਲਾ ਵਾਲੇ ਪਾਸੇ ਦੇ ਖੇਤਰ ਪ੍ਰਭਾਵਿਤ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments