Home ਪੰਜਾਬ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਰਹੇਗੀ ਬਿਜਲੀ ਬੰਦ

0

ਟਾਂਡਾ ਉੜਮੁੜ : ਪੰਜਾਬ ਪਾਵਰਕਾਮ ਦੇ ਅਧੀਨ 132 ਕੇਵੀ ਸਬ-ਸਟੇਸ਼ਨ ਟਾਂਡਾ ਤੋਂ ਚੱਲਣ ਵਾਲੇ 11 ਕੇਵੀ ਉੜਮੁੜ ਅਰਬਨ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ, ਅੱਜ 10 ਜਨਵਰੀ ਨੂੰ ਟਾਂਡਾ ਉੜਮੁੜ ਦੇ ਵੱਖ-ਵੱਖ ਖੇਤਰਾਂ ਨੂੰ ਬਿਜਲੀ ਸਪਲਾਈ ਠੱਪ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਸਿਟੀ ਟਾਂਡਾ, ਇੰਦਰਪਾਲ ਸਿੰਘ ਨੇ ਦੱਸਿਆ ਕਿ ਮੁਰੰਮਤ ਦੇ ਕੰਮ ਕਾਰਨ, ਉੜਮੁੜ ਮੇਨ ਬਾਜ਼ਾਰ, ਅਹੀਆਪੁਰ, ਸਰਕਾਰੀ ਹਸਪਤਾਲ ਚੌਕ, ਗੜ੍ਹੀ ਮੁਹੱਲਾ, ਬਸਤੀ ਬਾਜੀਗਰ ਆਦਿ ਖੇਤਰਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਵਿਭਾਗ ਨੇ ਖਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਅਤੇ ਹੇਡੋਂ ਬੇਟ 66 ਕੇਵੀ ਗਰਿੱਡਾਂ ਤੋਂ ਬਿਜਲੀ ਸਪਲਾਈ 10 ਜਨਵਰੀ (ਸ਼ਨੀਵਾਰ) ਨੂੰ ਬੰਦ ਰਹੇਗੀ। ਐਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ 66 ਕੇਵੀ ਡਬਲ ਲਾਈਨ ਸਰਕਟ ‘ਤੇ ਕੰਮ ਕਾਰਨ, ਇਹ ਬਿਜਲੀ ਕੱਟ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ।

ਗੋਇੰਦਵਾਲ ਸਾਹਿਬ : ਖਡੂਰ ਸਾਹਿਬ ਦੇ ਸਬ-ਡਵੀਜ਼ਨਲ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ 10 ਜਨਵਰੀ (ਸ਼ਨੀਵਾਰ) ਨੂੰ ਫਤਿਆਬਾਦ 66 ਕੇਵੀ ਸਬ-ਸਟੇਸ਼ਨ ‘ਤੇ ਡਿਸਕਾਂ ‘ਤੇ ਬਰਡ ਗਾਰਡ ਲਗਾਉਣ ਦੇ ਲਈ ਸ਼ੱਟਡਾਊਨ ਲਿਆ ਗਿਆ ਹੈ। ਨਤੀਜੇ ਵਜੋਂ, ਗੋਇੰਦਵਾਲ ਸਾਹਿਬ 66 ਕੇਵੀ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ ਫੀਡਰ ਬੰਦ ਕਰ ਦਿੱਤੇ ਜਾਣਗੇ। ਇਸ ਦੇ ਚੱਲਦੇ, ਏਡੀਐਮ, ਨੈਰੋਲੈਕ, ਬਾਵਾ ਸ਼ੂ, ਇੰਡੀਅਨ ਆਇਲ, ਸੈਂਟਰਲ ਕਰੈਕਸ਼ਨਲ ਹੋਮ, ਧੂੰਦਾ, ਝੰਡੇਰ ਮਹਾਂਪੁਰਖਾਨ, ਗੋਇੰਦਵਾਲ ਸਾਹਿਬ, ਹੰਸਾਂਵਾਲਾ, ਪਿੰਡੀਆਂ ਅਤੇ ਹੋਠੀਆਂ ਸਮੇਤ ਸਾਰੇ ਪੇਂਡੂ ਖੇਤਰਾਂ ਵਿੱਚ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਮੁਅੱਤਲ ਰਹੇਗੀ।

ਕੋਟ ਫਤੂਹੀ : ਉਪ ਮੰਡਲ ਅਫ਼ਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ 66 ਕੇ.ਵੀ ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ.ਵੀ. ਖੁਸ਼ਹਾਲਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 10 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪਿੰਡ ਖੁਸ਼ਹਾਲਪੁਰ, ਅੱਚਰਵਾਲ, ਖੈਰੜ, ਭਗਤੂਪੁਰ, ਪਚਨੰਗਲ, ਬੀਕਾਪੁਰ, ਦਾਸੂਪੁਰ, ਮਾਸੂਮਪੁਰ, ਰਾਜਪੁਰ, ਆਈ. ਚੇਲਾ, ਚੱਕ ਮੂਸਾ, ਕਾਲੂਪੁਰ, ਪੰਜੋੜ ਅਤੇ ਪੰਡੋਰੀ ਗੰਗਾ ਸਿੰਘ ਆਦਿ ਪਿੰਡਾ ਦੀ ਬਿਜਲੀ ਸਪਲਾਈ ਬੰਦ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version