Home ਦੇਸ਼ ਮੁੰਬਈ ਸ਼ਹਿਰ ਦੇ ਗੋਰੇਗਾਓਂ ਇਲਾਕੇ ’ਚ ਭਿਆਨਕ ਅੱਗ ਲੱਗਣ ਕਾਰਨ 3 ਲੋਕਾਂ...

ਮੁੰਬਈ ਸ਼ਹਿਰ ਦੇ ਗੋਰੇਗਾਓਂ ਇਲਾਕੇ ’ਚ ਭਿਆਨਕ ਅੱਗ ਲੱਗਣ ਕਾਰਨ 3 ਲੋਕਾਂ ਦੀ ਹੋਈ ਮੌਤ

0

ਮੁੰਬਈ : ਸ਼ਹਿਰ ਦੇ ਗੋਰੇਗਾਓਂ ਇਲਾਕੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਵੇਰੇ 3 ਵਜੇ ਇੱਕ ਮਕਾਨ ਵਿੱਚ ਅੱਗ ਲੱਗੀ। ਸਥਾਨਕ ਲੋਕਾਂ ਨੇ ਫਾਇਰ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਹਾਲਾਂਕਿ ਫਾਇਰ ਬ੍ਰਿਗੇਡ ਦੀ ਗੱਡੀ ਜਦੋ ਤੱਕ ਮੌਕੇ ’ਤੇ ਪਹੁੰਚੀ, ਉਸ ਸਮੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਹਾਲਾਂਕਿ ਇਸ ਅੱਗ ਵਿੱਚ ਝੁਲਸ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਤਿੰਨੋਂ ਮ੍ਰਿਤਕ ਇੱਕ ਹੀ ਪਰਿਵਾਰ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਦੇ ਮੁਤਾਬਕ ਆਗ ਭੂਤਲ ਅਤੇ ਪਹਿਲੀ ਮੰਜਿਲ ‘ਤੇ ਬਿਜਲੀ ਦੇ ਤਾਰ ਅਤੇ ਘਰੇਲੂ ਸਮਾਨ ਤੱਕ ਹੀ ਸੀਮਿਤ ਸੀ। ਫਿਲਹਾਲ ਆਗ ‘ਤੇ ਕਾਬੂ ਪਾ ਲਿਆ ਗਿਆ ਹੈ।

ਸਵੇਰੇ 3 ਵੱਜ ਕੇ 6 ਮਿੰਟ ’ਤੇ ਮਿਲੀ ਸੂਚਨਾ

ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਮੁੰਬਈ ਦੇ ਗੋਰੇਗਾਓਂ ਇਲਾਕੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਜਿੱਥੇ ਭਗਤ ਸਿੰਘ ਨਗਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਨਾਲ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਪ੍ਰਭਾਵਿਤ ਇੱਕ ਮੰਜ਼ਿਲਾ ਇਮਾਰਤ ਰਾਜਾਰਾਮ ਲੇਨ ‘ਤੇ ਸਥਿਤ ਹੈ। ਮੁੰਬਈ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ 3 ਵੱਜ ਕੇ 6 ਮਿੰਟ ’ਤੇ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਜ਼ਮੀਨੀ ਅਤੇ ਪਹਿਲੀ ਮੰਜ਼ਿਲ ‘ਤੇ ਬਿਜਲੀ ਦੀਆਂ ਤਾਰਾਂ ਅਤੇ ਘਰੇਲੂ ਸਮਾਨ ਤੱਕ ਸੀਮਤ ਸੀ। ਹਾਲਾਂਕਿ, ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਨਿਵਾਸੀਆਂ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ’ਤੇ ਕਾਬੂ ਪਾ ਲਿਆ ਸੀ।

ਤਿੰਨ ਲੋਕਾਂ ਦੀ ਮੌਤ

ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਪਹੁੰਚਣ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਬਿਜਲੀ ਸਪਲਾਈ ਕੱਟ ਦਿੱਤੀ। ਅਧਿਕਾਰੀਆਂ ਦੇ ਮੁਤਾਬਕ ਅੱਗ ਲੱਗਣ ਤੋਂ ਬਾਅਦ ਤਿੰਨ ਲੋਕਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ, ਜੋ ਕਾਫ਼ੀ ਜ਼ਿਆਦਾ ਸੜ ਗਏ ਸਨ। ਉਨ੍ਹਾਂ ਨੂੰ ਟਰੌਮਾ ਕੇਅਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਸ਼ਦਾ ਪਾਵਸਕਰ (19), ਕੁਸ਼ਲ ਪਾਵਸਕਰ (12) ਅਤੇ ਸੰਜੋਗ ਪਾਵਸਕਰ (48) ਵਜੋਂ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਪਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version