ਜਲਾਲਾਬਾਦ : ਪੰਜਾਬ ਦੇ ਜਲਾਲਾਬਾਦ ਖੇਤਰ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਮਿਲੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਜਲਾਲਾਬਾਦ ਅਰਬਨ ਸਬ-ਡਿਵੀਜ਼ਨ ਦੇ ਐਸ.ਡੀ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ 132 ਕੇਵੀ ਸਬ-ਡਵੀਜ਼ਨ ਜਲਾਲਾਬਾਦ ਵਿੱਚ ਜ਼ਰੂਰੀ ਰੱਖ-ਰਖਾਅ ਦੇ ਕੰਮਾਂ ਕਾਰਨ 11 ਕੇਵੀ ਫੀਡਰਾਂ ਮਾਨਾਂਵਾਲਾ, ਬੁਰ ਵਾਲਾ, ਖੈਰੇਕੇ, ਕਾਹਨਾ, ਸ਼ਹਿਰ, ਆਲਮਕੇ, ਬਾਘਾ ਬਾਜ਼ਾਰ, ਸੁਖੇਰਾ, ਘੁਰੀ, ਕਾਲੂ ਵਾਲਾ, ਘਾਂਗਾ, ਗੁੰਮਣੀਵਾਲਾ ਰੋਡ, ਬੇੜੇ ਵਾਲਾ, ਮੋਹਰ ਸਿੰਘ ਵਾਲਾ ਅਤੇ ਮਿੱਡਾ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ।
