Home ਪੰਜਾਬ ਜੈੱਨ ਜ਼ੀ ਵਿਚਕਾਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਜਨ ਕਲੱਬਿੰਗ ’ਚ ਵਜਾਈ...

ਜੈੱਨ ਜ਼ੀ ਵਿਚਕਾਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਜਨ ਕਲੱਬਿੰਗ ’ਚ ਵਜਾਈ ਖੰਜਰੀ

0

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਦੀਨਦਿਆਲ ਪਾਰਕ ਵਿੱਚ ਜੈੱਨ ਜ਼ੀ ਨੌਜਵਾਨਾਂ ਵਿਚਕਾਰ ਹੋਏ ਭਜਨ ਕਲੱਬਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਹ ਪ੍ਰੋਗਰਾਮ ਪੰਡਿਤ ਦੀਨਦਿਆਲ ਉਪਾਧਿਆਏ ਦੀ 110ਵੀਂ ਜਯੰਤੀ ਮੌਕੇ ਕਰਵਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਭਜਨਾਂ ਦਾ ਆਨੰਦ ਲਿਆ ਅਤੇ ਖੰਜਰੀ ਵਜਾਉਂਦੇ ਵੀ ਨਜ਼ਰ ਆਏ। ਪ੍ਰੋਗਰਾਮ ਵਿੱਚ ਹਿੰਦੀ ਦੇ ਨਾਲ ਗੁਜਰਾਤੀ ਭਜਨ ਵੀ ਪੇਸ਼ ਕੀਤੇ ਗਏ।

ਮੋਦੀ ਦੀ ਜੈੱਨ ਜ਼ੀ ਨਾਲ ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਨੌਜਵਾਨ ਵੋਟਰਾਂ ਦੀ ਚੋਣੀ ਸੂਚੀ ਵਿੱਚ ਸ਼ਮੂਲੀਅਤ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੈ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਨਵੇਂ 18 ਸਾਲਾ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਸਪੈਸ਼ਲ ਸਮਰੀ ਰਿਵਿਜ਼ਨ ਦੀ ਪ੍ਰਕਿਰਿਆ 2024 ਤੋਂ ਬਾਅਦ ਰੁਕੀ ਹੋਈ ਹੈ ਅਤੇ ਇਸ ਨਾਲ ਨਵੇਂ ਯੋਗ ਵੋਟਰਾਂ ਦੀ ਐਂਟਰੀ ਪ੍ਰਭਾਵਿਤ ਹੋ ਸਕਦੀ ਹੈ।

ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਚੋਣ ਕਮਿਸ਼ਨ ’ਤੇ ਸਵਾਲ ਚੁੱਕੇ ਹਨ। ਦੂਜੇ ਪਾਸੇ, ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੋਟਰ ਸੂਚੀ ਨਾਲ ਸਬੰਧਤ ਸੋਧ ਅਤੇ ਰਜਿਸਟ੍ਰੇਸ਼ਨ ਕਾਨੂੰਨੀ ਅਤੇ ਨਿਰਧਾਰਤ ਪ੍ਰਕਿਰਿਆ ਤਹਿਤ ਹੁੰਦੀ ਹੈ।

ਜੈੱਨ ਜ਼ੀ ਦੇ ਵੋਟਰਾਂ ਦੀ ਗਿਣਤੀ ਆਉਣ ਵਾਲੀਆਂ ਚੋਣਾਂ ਲਈ ਮਹੱਤਵਪੂਰਨ ਸਿਆਸੀ ਮੁੱਦਾ ਬਣੀ ਹੋਈ ਹੈ। ਵੱਖ-ਵੱਖ ਅਧਿਐਨਾਂ ਵਿੱਚ ਇਸ ਪੀੜ੍ਹੀ ਦੀ ਭਾਰਤੀ ਵੋਟਰ ਆਬਾਦੀ ਵਿੱਚ ਵੱਡੀ ਹਿੱਸੇਦਾਰੀ ਦਰਸਾਈ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version