Homeਪੰਜਾਬਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪਿਕਅੱਪ ਵੈਨ ਨੇ ਮੋਟਰਸਾਈਕਲ ਨੂੰ ਮਾਰੀ ਜ਼ੋਰਦਾਰ ਟੱਕਰ, ਪਤੀ-ਪਤਨੀ...

ਗੁਰਦਾਸਪੁਰ-ਮੁਕੇਰੀਆਂ ਸੜਕ ‘ਤੇ ਪਿਕਅੱਪ ਵੈਨ ਨੇ ਮੋਟਰਸਾਈਕਲ ਨੂੰ ਮਾਰੀ ਜ਼ੋਰਦਾਰ ਟੱਕਰ, ਪਤੀ-ਪਤਨੀ ਦੀ ਮੌਤ

ਗੁਰਦਾਸਪੁਰ : ਗੁਰਦਾਸਪੁਰ-ਮੁਕੇਰੀਆਂ ਸੜਕ ‘ਤੇ ਦਾਓਵਾਲ ਪੁਲਿਸ ਚੌਕੀ ਦੇ ਨੇੜੇ ਇੱਕ ਪਿਕਅੱਪ ਵੈਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿਕਅੱਪ ਵੈਨ ਦਾ ਡਰਾਈਵਰ ਗੱਡੀ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਿਆ।

ਇਸ ਸੰਬੰਧੀ ਜਗਜੀਤ ਸਿੰਘ ਪੁੱਤਰ ਮਾਧੋ ਸਿੰਘ ਵਾਸੀ ਕੋਟਲੀ ਸੈਣੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦੇ ਪਿਤਾ ਮਾਧੋ ਸਿੰਘ ਅਤੇ ਮਾਤਾ ਜਗਦੀਸ਼ ਕੌਰ ਉਸਨੂੰ ਮਿਲਣ ਲਈ ਮੁਕੇਰੀਆਂ ਆਏ ਸਨ। ਉਸਨੂੰ ਮਿਲਣ ਤੋਂ ਬਾਅਦ ਉਹ ਪਿੰਡ ਕੋਟਲੀ ਸੈਣੀ ਵਾਪਸ ਆ ਰਹੇ ਸਨ। ਜਦੋਂ ਉਹ ਦਾਓਵਾਲ ਪੁਲਿਸ ਚੌਕੀ ਪਹੁੰਚੇ ਤਾਂ ਗੁਰਦਾਸਪੁਰ ਵਾਲੇ ਪਾਸਿਓਂ ਆ ਰਹੀ ਇੱਕ ਪਿਕਅੱਪ ਵੈਨ ਨੇ ਬਿਨਾਂ ਹਾਰਨ ਵਜਾਏ ਤੇਜ਼ ਰਫ਼ਤਾਰ ਨਾਲ ਉਸਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਨਤੀਜੇ ਵਜੋਂ ਉਸਦੇ ਪਿਤਾ ਮਾਧੋ ਸਿੰਘ ਅਤੇ ਮਾਤਾ ਜਗਦੀਸ਼ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀ ਗੱਡੀ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਿਆ।

ਇਸ ਸਬੰਧੀ ਪੁਰਾਣਾ ਸ਼ਾਲਾ ਥਾਣੇ ਵਿੱਚ ਤਾਇਨਾਤ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਜਗਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments