Homeਪੰਜਾਬਪਟਿਆਲੇ ਦੀਆਂ ਖਿਡਾਰਨਾਂ ਨੇ ਅੰਡਰ-14 ਬਾਸਕਟਬਾਲ ਦੇ ’ਚ ਜਿੱਤਿਆ ਗੋਲਡ ਮੈਡਲ

ਪਟਿਆਲੇ ਦੀਆਂ ਖਿਡਾਰਨਾਂ ਨੇ ਅੰਡਰ-14 ਬਾਸਕਟਬਾਲ ਦੇ ’ਚ ਜਿੱਤਿਆ ਗੋਲਡ ਮੈਡਲ

ਪਟਿਆਲਾ : ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਦੇ ਤਹਿਤ ਬਾਸਕਟਬਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇਂ ਦੀਆਂ ਖਿਡਾਰਨਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।ਬਾਸਕਟਬਾਲ ਦੇ ਕਨਵੀਨਰ ਕੋਚ ਰਮਨੀਕ ਅਹੂਜਾ ਅਤੇ ਅਤੇ ਕੋਚ ਗੁਰਮੀਤ ਸਿੰਘ ਨੇ ਦੱਸਿਆ ਅੰਡਰ-14 ਦੇ ਵਿੱਚ ਖਿਡਾਰਨਾਂ ਨੇ ਲੁਧਿਆਣਾ ਵਿਖੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੋਹਾਲੀ ਨੂੰ ਹਰਾ ਕੇ ਗੋਲਡ ਮੈਡਲ, ਅੰਡਰ-17 ਦੇ ਵਿੱਚ ਸਿਲਵਰ ਮੈਡਲ,ਅੰਡਰ 31 ਤੋਂ 40 ਦੇ ਵਿੱਚ ਸਿਲਵਰ ਮੈਡਲ ਜਿੱਤਿਆ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਖਿਡਾਰਨਾਂ ਅਤੇ ਕੋਚਾਂ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ’ਤੇ ਬਲਵਿੰਦਰ ਸਿੰਘ ਜੱਸਲ, ਅਮਨਦੀਪ ਕੌਰ,ਗੁਰਪ੍ਰੀਤ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments