Homeਪੰਜਾਬਪਟਿਆਲਾ ਪੁਲਿਸ ਨੇ ਨੀਲੇ ਡਰੰਮ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ...

ਪਟਿਆਲਾ ਪੁਲਿਸ ਨੇ ਨੀਲੇ ਡਰੰਮ ‘ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ ਨੂੰ ਕੀਤਾ ਹੱਲ

ਪਟਿਆਲਾ: ਪਟਿਆਲਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ । ਪੁਲਿਸ ਨੇ ਡੀ.ਐਮ.ਡਬਲਯੂ ਵਿੱਚ ਪੁਲ ਦੇ ਹੇਠਾਂ ਕੂੜੇ ਦੇ ਢੇਰ ਵਿੱਚ ਨੀਲੇ ਡਰੰਮ ਵਿੱਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ ।

ਰਿਪੋਰਟਾਂ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ, ਕਾਲ ਡਿਟੇਲਜਸ, ਟਾਵਰ ਲੋਕੇਸ਼ਨਾਂ, ਡੰਪ ਅਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਲਈ ਗਈ ਤਾਂ ਪਤਾ ਚੱਲਿਆ ਕਿ ਉਕਤ ਘਟਨਾ ਨੂੰ ਅੰਜਾਮ ਵਿਰਾਟ ਕਸ਼ਯਪ ਪੁੱਤਰ ਦਲੀਪ ਕੁਮਾਰ ਵਾਸੀ ਗੁਹਲਾ ਮਲੀਪੁਰਾ ਕਾਲੋਨੀ ਬੈਕਸਾਈਡ ਦਰਗਾ ਥਾਣਾ ਬਹਿਰਾਈਚ ਜ਼ਿਲ੍ਹਾ ਬਹਿਰਾਈਚ ਯੂ.ਪੀ. ਤੇ ਹਾਲ ਵਾਸੀ ਕਿਰਾਏਦਾਰ ਸੁਖਰਾਮ ਕਾਲੋਨੀ ਨੇੇੜੇ ਭਾਰਤ ਨਗਰ ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਵਲੋਂ ਕੀਤਾ ਗਿਆ ਹੈ ।

ਐਸ. ਪੀ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਵਿਰਾਟ ਕਸ਼ਯਪ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਵਲੋਂ ਕੁੜੀ ਨੇਹਾ ਦਾ ਕਤਲ ਇਸ ਲਈ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਉਸ ਨਾਲ ਰਿਲੇਸ਼ਨਸ਼ਿਪ ਵਿਚ ਹੋਣ ਦੇ ਬਾਵਜੂਦ ਵੀ ਵਿਆਹ ਲਈ ਰਾਜੀ ਨਹੀਂ ਸੀ । ਪੁਲਿਸ ਮੁਤਾਬਕ ਵਿਰਾਟ ਨੇ ਦਸਿਆ ਕਿ 25 ਮਈ ਦੀ ਰਾਤ ਨੂੰ ਦੋਹਾਂ ਦਾ ਆਪਸ ਵਿਚ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤਾਂ ਉਸਨੇ ਨੇਹਾ ਦਾ ਗਲਾ ਦਬਾ ਕੇ ਕਤਲ ਹੀ ਕਰ ਦਿੱਤਾ ਅਤੇ ਲਾਸ਼ ਨੂੰ ਇਕ ਨੀਲੇ ਰੰਗ ਦੇ ਡਰੰਮ ਵਿਚ ਪਾ ਕੇ ਵਾਹਨ ਦਾ ਇੰਤਜਾਮ ਕਰਕੇ ਡਰੰਮ ਨੂੰ ਡੀ.ਸੀ.ਡਬਲਿਊ. ਪੁੱਲ ਦੇ ਨੇੜੇ ਸੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments