Home ਪੰਜਾਬ ਲੁਧਿਆਣਾ ‘ਚ ਯਾਤਰੀ ਰੇਲਗੱਡੀ ਦੀ ਬੋਲੇਰੋ ਨਾਲ ਟੱਕਰ

ਲੁਧਿਆਣਾ ‘ਚ ਯਾਤਰੀ ਰੇਲਗੱਡੀ ਦੀ ਬੋਲੇਰੋ ਨਾਲ ਟੱਕਰ

0

ਲੁਧਿਆਣਾ : ਲੁਧਿਆਣਾ ਵਿੱਚ ਅੱਜ, ਸ਼ੁੱਕਰਵਾਰ ਸਵੇਰੇ ਲਗਭਗ 10:30 ਵਜੇ, ਰੇਲਵੇ ਵਿਭਾਗ ਦੇ ਕੰਟਰੋਲ ਰੂਮ ‘ਤੇ ਸੂਚਨਾ ਮਿਲੀ ਕਿ ਯਾਰਡ ਵਿੱਚ ਸ਼ੰਟ ਦੇ ਦੌਰਾਨ ਇੱਕ ਯਾਤਰੀ ਰੇਲਗੱਡੀ ਦੀ ਬੋਲੈਰੋ ਨਾਲ ਟੱਕਰ ਹੋ ਗਈ ਹੈ। ਜਿਸ ਕਾਰਨ ਇੱਕ ਕੋਚ ਪਟੜੀ ਤੋਂ ਉਤਰ ਗਿਆ ਅਤੇ ਕੋਚ ਦੇ ਪਿਛਲੇ ਪਹੀਏ ਵੀ ਪਟੜੀ ਤੋਂ ਉੱਤਰ ਗਏ, ਜਿਸ ਕਾਰਨ ਅੱਗ ਲੱਗ ਗਈ। ਕੋਚ ਵਿੱਚ ਦਰਜਨ ਦੇ ਕਰੀਬ ਯਾਤਰੀ ਫਸੇ ਹੋਏ ਹਨ ।

ਸੂਚਨਾ ਮਿਲਣ ‘ਤੇ, ਰੇਲਵੇ ਵਿਭਾਗ ਦੀ ਐਕਸੀਡੈਂਟ ਰਿਲੀਫ ਟ੍ਰੇਨ, ਐਨ.ਡੀ.ਆਰ.ਐਫ., ਸਥਾਨਕ ਪੁਲਿਸ, ਜੀ.ਆਰ.ਪੀ., ਆਰ.ਪੀ.ਐਫ., ਐਂਬੂਲੈਂਸ ਸੇਵਾਵਾਂ, ਸਿਵਲ ਡਿਫੈਂਸ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਦੇ ਹੋਏ, ਟੀਮਾਂ ਨੇ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਤੁਰੰਤ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਅਧਿਕਾਰੀਆਂ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਇਹ ਪੂਰੀ ਘਟਨਾ ਇੱਕ ਮੌਕ ਡ੍ਰਿਲ ਦਾ ਹਿੱਸਾ ਸੀ, ਜਿਸਦਾ ਉਦੇਸ਼ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਰੇਲਵੇ ਕਰਮਚਾਰੀਆਂ ਅਤੇ ਸਬੰਧਤ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਕਰਨਾ ਸੀ। ਇਹ ਅਭਿਆਸ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਮੌਕ ਡ੍ਰਿਲ ਦੌਰਾਨ, ਉਦੇਸ਼ ਇਹ ਮੁਲਾਂਕਣ ਕਰਨਾ ਸੀ ਕਿ ਕਿਸੇ ਵੱਡੇ ਰੇਲ ਹਾਦਸੇ ਦੀ ਸਥਿਤੀ ਵਿੱਚ ਬਚਾਅ ਟੀਮਾਂ ਕਿੰਨੀ ਤੇਜ਼ੀ ਨਾਲ ਪ੍ਰਤੀਕਿ ਰਿਆ ਕਰਦੀਆਂ ਹਨ ਅਤੇ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਲਈ ਕਿੰਨਾ ਸਮਾਂ ਲੱਗਦਾ ਹੈ। ਇਸ ਅਭਿਆਸ ਵਿੱਚ ਡੱਬੇ ਨੂੰ ਕੱਟ ਕੇ ਅੰਦਰ ਫਸੇ ਯਾਤਰੀਆਂ ਨੂੰ ਕੱਢਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਅਧਿਕਾਰੀਆਂ ਦੇ ਅਨੁਸਾਰ, ਸੂਚਨਾ ਮਿਲਣ ਦੇ ਸਿਰਫ਼ 15 ਮਿੰਟਾਂ ਦੇ ਅੰਦਰ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ।

NO COMMENTS

LEAVE A REPLY

Please enter your comment!
Please enter your name here

Exit mobile version